ਪੰਜਾਬੀ ਮੁਹਾਵਰੇ ਅਤੇ ਅਖਾਣ

ਡਰਦਾ ਕੀ ਨਾ ਕਰਦਾ

ਜਦੋਂ ਕੋਈ ਮਨੁੱਖ ਮੁਸੀਬਤ ‘ਚ ਫਸਿਆ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਤਾਂ ਵਰਤਦੇ ਹਨ।

ਡੁੱਬੀ ਤਾਂ ਜੇ ਸਾਹ ਨਾ ਆਇਆ

ਜਦ ਆਪਣੇ ਯਤਨਾਂ, ਕੋਸ਼ਿਸ਼ਾਂ ਦੇ ਹੁੰਦਿਆਂ ਵੀ ਨੁਕਸਾਨ ਹੋ ਜਾਵੇ, ਤੇ ਅੱਗੋਂ ਕੋਈ ਸਲਾਹ ਦੇਵੇ ਕਿ ਆਹ ਕਰਨਾ ਸੀ ਤੇ ਔਹ ਕਰਨਾ ਸੀ, ਤਾਂ ਕਹਿੰਦੇ

ਢੱਕੀ ਰਿੱਝੇ ਕੋਈ ਨਾ ਬੁੱਝੇ

ਜਦ ਕੋਈ ਗੱਲ ਗੁਪਤ ਰੱਖਣੀ ਹੋਵੇ ਜਾਂ ਇਹ ਦੱਸਣਾ ਹੋਵੇ ਕਿ ਫਲਾਣੇ-ਫਲਾਣੇ ਉੱਪਰੋਂ-ਉੱਪਰੋਂ ਰਲੇ ਮਿਲੇ ਜਾਪਦੇ ਹਨ, ਪਰ ਅਸਲ ਵਿਚ ਉਹ ਪੜਦੇ ਅੰਦਰ ਲੜਦੇ ਝਗੜਦੇ

ਤੀਜਾ ਰਲਿਆ ਤਾ ਕੰਮ ਗਲਿਆ

ਇਹ ਵਹਿਮ ਹੈ ਕਿ ਜੇ ਤਿੰਨ ਜਣੇ ਰਲ ਕੇ ਕਿਸੇ ਕੰਮ ਜਾਣ ਤਾਂ ਉਹ ਕੰਮ ਸਿਰੇ ਨਹੀਂ ਚੜ੍ਹਦਾ ਜਾਂ ਪੂਰਾ ਨਹੀਂ ਹੁੰਦਾ।

ਦੀਵੇ ਥੱਲੇ ਹਨੇਰਾ

ਜਦ ਕਿਸੇ ਅਫਸਰ ਦੇ ਸਾਹਮਣੇ ਹੀ ਕੋਈ ਬੇ-ਈਮਾਨੀ ਕਰੇ ਤੇ ਅਫਸਰ ਨੂੰ ਪਤਾ ਨਾ ਲੱਗੇ, ਤਾਂ ਕਹਿੰਦੇ ਹਨ।

ਧਾਗਾ ਲੰਮਾ, ਕਾਹਦਾ ਗੰਮਾ

ਜਿਸ ਪਾਸ ਧਨ-ਦੌਲਤ ਕਾਫੀ ਹੋਵੇ, ਉਹਨੂੰ ਕਾਹਦਾ ਫਿਕਰ? ਜਾਂ ਵਧੀ ਨੂੰ ਕੋਈ ਡਰ ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ।

ਧੀਆਂ ਧੰਨ ਪਰਾਇਆ

ਧੀਆਂ ਪਰਾਈਆਂ ਹੁੰਦੀਆਂ ਹਨ। ਇਨ੍ਹਾਂ ਨੂੰ ਵਿਆਹ ਕੇ ਕਿਸੇ ਦੂਜੇ ਘਰ ਭੇਜ ਦਿੱਤਾ ਜਾਂਦਾ ਹੈ।

ਧੇਲਾ ਨਾ ਦੇਵੇ, ਪੌਲੀ ਦੇਵੇ

ਜਦ ਕੋਈ ਮੰਗਿਆਂ ਥੋੜ੍ਹੀ ਜਿਹੀ ਵਸਤੂ ਵੀ ਨਾ ਦੇਵੇ, ਪਰ ਮਗਰੋਂ ਅੜਿੱਕੇ ਵਿਚ ਫਸ ਕੇ ਬਹੁਤ ਸਾਰੀ ਦੇਣ ਲਈ ਮਜ਼ਬੂਰ ਹੋ ਜਾਵੇ, ਤਾਂ ਵਰਤਦੇ ਹਨ।

ਧੋਤੇ ਮੂੰਹ ਚਪੇੜ ਪਈ

ਜਦ ਕੋਈ ਬੰਦਾ ਕਿਸੇ ਸ਼ੈ ਦੀ ਬਹੁਤ ਆਸ ਲਾ ਬੈਠੇ ਤੇ ਉਹਨੂੰ ਲੈਣ ਵਰਤਣ ਦੀ ਤਿਆਰੀ ਕਰ ਬੈਠੇ, ਪਰ ਐਨ ਵੇਲੇ ਤੇ ਉਹਨੂੰ ਨਿਰਾਸ ਹੋਣਾ

ਨਾਲੇ ਮਾਸੀ ਨਾਲੇ ਚੂੰਢੀਆਂ

ਜਦ ਕੋਈ ਜਾਣਾ ਉੱਤੋਂ ਉੱਤੋਂ ਤਾਂ ਪਿਆਰ ਕਰੇ ਤੇ ਹੇਤੂ ਬਣ-ਬਣ ਵਿਖਾਵੇ, ਪਰ ਅੰਦਰੋਂ ਨੁਕਸਾਨ ਕਰੇ ਤੇ ਔਖਿਆਈ ਦੇਈ ਜਾਵੇ, ਤਾਂ ਕਹਿੰਦੇ ਹਨ।

ਨੌਕਰਾਂ ਦੇ ਵੀ ਚਾਕਰ

ਜਦੋਂ ਕੋਈ ਬੰਦਾ ਆਪਣੇ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਲਈ ਆਖੇ ਤੇ ਉਹ ਅੱਗੋਂ ਕਿਸੇ ਹੋਰ ਨੂੰ ਇਹ ਕੰਮ ਕਰਨ ਲਈ ਕਹਿ ਦੇਵੇ ਤਾਂ

ਪਰਾਈ ਜੰਝ ਤੇ ਅਹਿਮਕ ਨੱਚੇ

ਮਾਮੇ ਕੰਨੀ ਬੀਰਬਲੀਆਂ ਤੇ ਭਣੇਵਾਂ ਫਿਰੇ ਆਕੜਿਆ; ਕਿਸੇ ਹੋਰ ਦੀ ਵਡਿਆਈ ਦੇ ਕਾਰਨ ਫੁੱਲੇ ਤੇ ਆਕੜੇ ਫਿਰਨ ਵਾਲੇ ਤੇ ਘਟਾਉਂਦੇ ਹਨ।