ਪੰਜਾਬੀ ਮੁਹਾਵਰੇ ਅਤੇ ਅਖਾਣ

ਘਰ ਦੀ ਕੁਕੜੀ/ਮੁਰਗੀ ਦਾਲ ਬਰਾਬਰ

ਘਰ ਦੀ ਪਲੀ ਹੋਈ ਕੁਕੜੀ ਬਜਾਰੋਂ ਲਿਆਂਦੀ ਦਾਲ ਨਾਲੋਂ ਸਸਤੀ ਪੈਂਦੀ ਹੈ। ਘਰ ਬਣਾਈ ਚੰਗੀ ਸੋਹਣੀ ਚੀਜ਼ ਮੁੱਲ ਦੀ ਮਮੂਲੀ ਚੀਜ਼ ਨਾਲੋਂ ਸਸਤੀ ਹੁੰਦੀ ਹੈ।

ਘਰੋਂ ਜਾਈਏ ਖਾ ਕੇ, ਤਾਂ ਬਾਹਰੋਂ ਮਿਲਨ ਪਕਾ ਕੇ, ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ

ਰੱਬ ਰੱਜਿਆਂ ਨੂੰ ਹੀ ਰਜਾਉਂਦਾ ਹੈ। ਜਿਹੜਾ ਹੋਰਨਾਂ ਦੀ ਆਸ ਉੱਤੇ ਘਰੋਂ ਤੁਰ ਪੈਂਦਾ ਹੈ ਅਤੇ ਆਪਣੀ ਸਹਾਇਤਾ ਤੇ ਲੋੜ-ਪੂਰਤੀ ਲਈ ਆਪ ਉੱਦਮ ਨਹੀਂ ਕਰਦਾ,

ਚੰਗੀ ਕਰ ਬਹਾਲੀ, ਪੇੜੇ ਲਏ ਚੁਰਾ

ਜਦ ਕਿਸੇ ਨੂੰ ਚੰਗਾ ਸਮਝ ਕੇ ਜੁੰਮੇਵਾਰੀ ਵਾਲੇ ਥਾਂ ਬਹਾ ਦੇਈਏ ਅਤੇ ਉਹ ਅੱਗੋਂ ਬੇਈਮਾਨੀ ਕਰ ਕੇ ਆਪਣਾ ਉੱਲੂ ਸਿੱਧਾ ਕਰ ਕੇ ਤੇ ਆਪਣਿਆਂ ਨੂੰ

ਛੋਟਾ ਮੂੰਹ ਤੇ ਵੱਡੀ ਬਾਤ

ਜਦ ਕਿਸੇ ਵੱਡੇ ਪਰਤਾਪੀ ਬੰਦੇ ਦਾ ਕੋਈ ਨੁਕਸ ਦੱਸਣ ਲੱਗਿਆਂ ਆਦਮੀ ਝਕੇ ਕਿ ਮੈਂ ਮਮੂਲੀ ਬੰਦਾ ਹਾਂ ਤੇ ਗੱਲ ਹੈ ਬਹੁਤ ਵੱਡੇ ਆਦਮੀ ਬਾਰੇ ਤੇ

ਜੱਟੀ ਪਾ ਮਹੇੜੂ (ਖੱਟੀ ਲੱਸੀ ਸਮੇਤ ਘਿਉ) ਆਂਦਾ ਠਾਕਰ ਚਾੜ੍ਹੀ ਵੱਟੀ (ਨਕਲੀ ਤੋਲ) ਜੱਟੀ ਜਾਤਾ ਠਾਕੁਰ ਮੁੱਠਾ ਠਾਕਰ ਜਾਤਾ ਜੱਟੀ, ਨਾ ਮੁੱਠਾ ਠਾਕਰ ਨਾ ਮੁੱਠੀ ਜੱਟੀ, ਸੌਦਾ ਵੱਟੋ ਵੱਟੀ

ਜਦੋਂ ਟਾਕਰੇ ਤੇ ਦੋਵੇਂ ਧਿਰਾਂ ਇਕ ਤੋਂ ਇਕ ਵਧ ਚਲਾਕ ਤੇ ਹੁਸ਼ਿਆਰ ਹੋਣ ਉਦੋਂ ਕਹਿੰਦੇ ਹਨ।

ਜਾਂ ਜੱਟ ਦੀ ਪੱਕੀ ਬਿਆਈ, ਕਿਸੇ ਨੂੰ ਫੁੱਫੀ ਕਿਸੇ ਨੂੰ ਤਾਈ, ਜਾਂ ਜੱਟ ਦੇ ਡੱਡੇ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ

ਜੱਟ ਦੇ ਜੀਵਨ ਦਾ ਪੱਖ ਇਸ ਅਖਾਣ ਵਿਚ ਦਰਸਾਇਆ ਗਿਆ ਹੈ। ਭਾਵ ਹੈ ਆਪਣੇ ਮਤਲਬ ਲਈ ਹਰ ਕੋਈ ਮਿੱਠਾ ਬਣ ਜਾਂਦਾ ਹੈ।ਜਾਗਦਿਆਂ ਦੀਆਂ ਕੱਟੀਆਂ, ਤੇ

ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ

ਜਿਹੜੇ ਆਦਮੀ ਹੁਸ਼ਿਆਰ ਤੇ ਸੋਘੇ ਰਹਿੰਦੇ ਹਨ, ਆਪਣੇ ਕਾਰ-ਵਿਹਾਰ ਦਾ ਆਪ ਧਿਆਨ ਰੱਖਦੇ ਹਨ, ਉਹ ਨਫੇ ਵਿਚ ਰਹਿੰਦੇ ਹਨ,ਜਿਹੜੇ ਅਣਗਹਿਲੀ ਕਰਦੇ ਹਨ, ਉਹ ਨੁਕਸਾਨ ਉਠਾਉਂਦੇ

ਜਾਨ ਹੈ ਤਾਂ ਜਹਾਨ ਹੈ

ਕਿਸੇ ਰੋਗੀ ਤੇ ਕਮਜ਼ੋਰ ਬੰਦੇ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਵਧੇਰੀ ਖੇਚਲ ਵਾਲਾ ਕੰਮ ਨਾ ਕਰਨ ਲਈ ਸੁਝਾਉ ਦਿੱਤਾ ਗਿਆ ਹੈ।

ਜਿੱਥੇ ਚਾਹ, ਓਥੇ ਰਾਹ

ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।

ਜੈਸਾ ਦੇਸ ਤੈਸਾ ਭੇਸ

ਜਿਸ ਦੇਸ਼ ਵਿਚ ਤੁਸੀਂ ਵਸਦੇ ਹੋ ਉਸ ਦੇਸ ਦੇ ਰਸਮੋ-ਰਿਵਾਜ਼ ਅਨੁਸਾਰ ਆਪਣੇ ਆਪ ਨੂੰ ਢਾਲਣਾ, ਜ਼ਰੂਰਤ ਅਨੁਸਾਰ ਬਦਲਣ ਲਈ ਵਰਤਦੇ ਹਨ।

ਜੋ ਵੱਟਿਆ ਸੋ ਖੱਟਿਆ

ਜਦੋਂ ਕਿਸੇ ਪਾਸੋਂ ਦਿੱਤੀ ਹੋਈ ਚੀਜ਼ ਦੇ ਵਾਪਸ ਮਿਲਣ ਦੀ ਉਮੀਦ ਨਾ ਹੋਵੇ ਤੇ ਜਿੰਨੀ ਕੁ ਮਿਲ ਜਾਵੇ ਉਹੀ ਚੰਗੀ ਹੈ।