ਤਾੜੀ ਇਕ ਹੱਥ ਨਾਲ ਨਹੀਂ ਵਜਦੀ
ਲੜਾਈ ਝਗੜਾ ਹਮੇਸ਼ਾਂ ਦੋਹਾਂ ਧਿਰਾਂ ਦੀ ਆਪਸੀ ਖਿੱਚੋਤਾਣ ਨਾਲ ਹੁੰਦਾ ਹੈ।
ਤਿੰਨਾਂ ‘ਚ ਨਾ ਤੇਰਾਂ ‘ਚ
ਜਦੋਂ ਕਿਸੇ ਦੀ ਕਿਸੇ ਪਾਸੇ ਪੁੱਛ ਗਿਛ ਨਾ ਹੋਵੇ।
ਤੀਹ ਪੁੱਤਰ ਤੇ ਚਾਲੀ ਪੋਤਰੇ, ਅਜੇ ਵੀ ਬਾਬਾ ਘਾਹ ਖੋਤਰੇ
ਵੱਡੇ ਆਰ ਪਰਿਵਾਰ ਹੋਣ ਤੇ ਵੀ ਬਜੁਰਗ ਦਾ ਬੁਰੀ ਹਾਲਤ ਵਿਚ ਦਿਨ ਗੁਜਾਰਨਾ।
ਤੀਜਾ ਰਲਿਆ ਤਾ ਕੰਮ ਗਲਿਆ
ਇਹ ਵਹਿਮ ਹੈ ਕਿ ਜੇ ਤਿੰਨ ਜਣੇ ਰਲ ਕੇ ਕਿਸੇ ਕੰਮ ਜਾਣ ਤਾਂ ਉਹ ਕੰਮ ਸਿਰੇ ਨਹੀਂ ਚੜ੍ਹਦਾ ਜਾਂ ਪੂਰਾ ਨਹੀਂ ਹੁੰਦਾ।
ਤੀਰ ਕਮਾਨੋਂ ਤੇ ਗੱਲ ਜ਼ਬਾਨੋ ਨਿਕਲੇ ਵਾਪਿਸ ਨਹੀਂ ਆਉਂਦੇ
ਹਮੇਸ਼ਾਂ ਸੋਚ ਵਿਚਾਰ ਕੇ ਗੱਲ ਕਰਨੀ ਜਾਂ ਬੋਲਣਾ ਚਾਹੀਦਾ ਹੈ।
ਤੁਰਤ ਦਾਨ ਮਹਾਂ ਪੁੰਨ; ਤੁਰਤ ਦਾਨ ਮਹਾਂ ਕਲਿਆਣ
ਇਹ ਗੱਲ ਸਮਝਾਉਣ ਲਈ ਕਿ ਦਾਨ ਦੇਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ, ਇਹ ਅਖਾਣ ਵਰਤਦੇ ਹਨ।
ਤੇਰੀ ਛਾਹ ਛੱਡੀ, ਸਾਨੂੰ ਕੁੱਤਿਆਂ ਤੋਂ ਛੁਡਾ
ਜਦੋਂ ਕਿਸੇ ਕੁਪੱਤੇ ਬੰਦੇ ਕੋਲੋਂ ਫ਼ਾਇਦਾ ਉਠਾਉਣ ਦੀ ਥਾਂ ਉਸ ਦੇ ਭੈੜੇ ਵਰਤਾਉ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਵੇ ।
ਤੇਰੇ ਪੀਠੇ ਦਾ ਕੀ ਛਾਣਨਾ ਹੈ
ਜਦ ਕਿਸੇ ਦੇ ਕੰਮ ਵਿਚ ਨੁਕਸ ਨਾ ਜਾਪੇ ਤੇ ਹੋਰ ਯਤਨ ਉਸ ਲਈ ਕਰਨ ਦੀ ਲੋੜ ਨਾ ਹੋਵੇ ।
ਤੇਲ ਵੇਖੋ ਤੇਲ ਦੀ ਧਾਰ ਵੇਖੋ
ਕਾਹਲੇ ਨਾ ਪਵੋ, ਹੌਂਸਲਾ ਨਾ ਹਾਰੋ, ਵੇਖੋ ਤਾਂ ਸਹੀ ਹਾਲਾਤ ਕੀ ਪਲਟਾ ਖਾਂਦੇ ਹਨ।
ਤੇਲੀ ਵੀ ਕੀਤਾ ਤੇ ਰੁੱਖ ਵੀ ਖਾਧਾ
ਜਦ ਕੋਈ ਜਣਾ ਕਿਸੇ ਘਟੀਆ ਪਾਏ ਦੇ ਬੰਦੇ ਨਾਲ ਕਿਸੇ ਖਾਸ ਲਾਲਚ ਕਰਕੇ ਦੋਸਤੀ ਗੰਢੇ, ਪਰ ਉਹ ਲਾਲਚ ਪੂਰਾ ਨਾ ਹੋਵੇ, ਤਾਂ ਕਹਿੰਦੇ ਹਨ।