ਜਿਹੜਾ ਜਾਣੇ ਆਪ ਨੂੰ ਉਹਦੇ ਜਾਣੀਏ ਮਾਂ ਬਾਪ ਨੂੰ
ਜਦ ਕੋਈ ਤੁਹਾਡੇ ਨਾਲ ਨੇਕੀ ਕਰੇ, ਤਾਂ ਉਹਦੇ ਪਿਤਾ ਆਦਿ ਨਾਲ ਨੇਕੀ ਕਰੋ ਤੇ ਉਹਦੀ ਨੇਕੀ ਸਦਾ ਯਾਦ ਰੱਖੋ।
ਜਿਹੜਾ ਬੋਲੇ ਉਹੋ ਕੁੰਡਾ ਖੋਲ੍ਹੇ
ਜਦੋਂ ਔਖਾ ਕੰਮ ਕਰਨ ਲਈ ਸਲਾਹ ਦੇਣ ਵਾਲੇ ਬੰਦੇ ਨੂੰ ਪਹਿਲ ਕਰਨ ਲਈ ਕਿਹਾ ਜਾਵੇ।
ਜਿਹੜੇ ਇੱਥੇ ਭੈੜੇ ਉਹ ਲਾਹੌਰ ਵੀ ਭੈੜੇ
ਬੰਦੇ ਦੀ ਬੁਰਾਈ ਉਸ ਦੇ ਹਮੇਸ਼ਾ ਨਾਲ ਹੀ ਰਹਿੰਦੀ ਹੈ।
ਚੋਰੀ ਤੇ ਉੱਤੋਂ ਸੀਨਾ ਜ਼ੋਰੀ
ਜਦੋਂ ਕੋਈ ਗ਼ਲਤੀ ਕਰਨ ਤੋਂ ਬਾਅਦ ਆਕੜ ਦਿਖਾਵੇ ਤਾਂ ਵਰਤਦੇ ਹਨ।
ਚੋਰੀ ਦੇ ਕੱਪੜੇ ਡਾਂਗਾਂ ਦੇ ਗਜ਼
ਹਰਾਮ ਦੀ ਕਮਾਈ ਭੰਗ ਦੇ ਭਾੜੇ ਜਾਂਦੀ ਹੈ।
ਚੋਰੀ ਲੱਖ ਦੀ ਵੀ ਚੋਰੀ ਕੱਖ ਦੀ ਵੀ
ਚੋਰੀ ਚੋਰੀ ਹੀ ਹੈ, ਮਾੜਾ ਕੰਮ ਹੀ ਹੈ, ਚੁਰਾਈ ਭਾਵੇਂ ਮਾਮੂਲੀ ਚੀਜ਼ ਜਾਵੇ ਭਾਵੇਂ ਕੀਮਤੀ।
ਛੱਜ ਤਾਂ ਬੋਲੇ ਛਾਣਨੀ ਕੀ ਬੋਲੇ
ਜਦ ਕੋਈ ਐਬਾਂ, ਨੁਕਸਾਂ ਵਾਲਾ ਬੰਦਾ ਆਪਣੇ ਨਾਲੋਂ ਚੰਗੇਰਿਆਂ ਦੇ ਨੁਕਸ ਕੱਢੇ ਤੇ ਐਬ ਫੋਲੇ ਤਾਂ ਕਹਿੰਦੇ ਹਨ।
ਛੱਡਿਆ ਗਿਰਾਂ ਤੇ ਕੀ ਲੈਣਾ ਨਾ
ਜਦੋਂ ਕਿਸੇ ਨਾਲ ਦਿਲੋਂ ਸਾਂਝ ਨਾ ਰਹੇ, ਉਸ ਬਾਰੇ ਨਾ ਸੋਚੋ।
ਛਿੱਕਾ ਟੁੱਟਾ ਬਿੱਲੀ ਦੇ ਭਾਗੀਂ
ਜਦ ਕਿਸੇ ਧਿਰ ਦਾ ਅਚਨਚੇਤ ਨੁਕਸਾਨ ਹੋ ਜਾਵੇ ਤੇ ਉਸ ਤੋਂ ਕੋਈ ਹੋਰ ਜਣਾ ਲਾਭ ਉਠਾ ਲਵੇ, ਤਾਂ ਕਹਿੰਦੇ ਹਨ।
ਛੀਹ-ਛੀਹ ਕੀਤਿਆਂ ਕੋਈ ਪਾਣੀ ਨਹੀ ਪੀਂਦਾ
ਜਦੋਂ ਕੋਈਂ ਵਾਰ ਵਾਰ ਕਹਿਣ ਤੇ ਵੀ ਲੋੜ ਦੀ ਚੀਜ ਨਾ ਲਵੇ।