ਘੋੜਾ ਘਾਹ ਨਾਲ ਯਾਰੀ ਲਾਵੇਗਾ ਤਾਂ ਕੀ ਖਾਵੇਗਾ
ਆਪਣੇ ਪੇਟ ਦੇ ਹਿੱਤ ਖ਼ਾਤਿਰ ਸਭ ਯਾਰੀਆਂ ਵਿਸਰ ਜਾਦੀਆਂ ਹਨ।
ਘੋੜੇ ਦੀ ਪੂਛ ਲੰਬੀ ਹੋਵੇਗੀ ਤਾਂ ਆਪਣਾ ਆਪ ਹੀ ਕੱਜੇਗੀ
ਜੇ ਕਿਸੇ ਕੋਲ ਕੋਈ ਚੀਜ਼ ਹੋਵੇਗੀ ਤਾਂ ਲਾਭ ਉਸੇ ਨੂੰ ਹੀ ਹੋਵੇਗਾ।
ਚਮੜੀ ਜਾਵੇ, ਦਮੜੀ ਨਾ ਜਾਵੇ
ਜਿਹੜਾ ਕੰਜੂਸ ਬੰਦਾ ਵੱਧ ਤੋਂ ਵੱਧ ਔਖਿਆਈ ਝੱਲ ਕੇ ਵੀ ਪੈਸਾ ਬਚਾਉਣ ਦਾ ਜਤਨ ਕਰੇ, ਉਸ ਤੇ ਘਟਾਉਂਦੇ ਹਨ।
ਚੜ੍ਹਦੇ ਸੂਰਜਾ ਨੂੰ ਸਲਾਮਾਂ
ਤਾਕਤਵਰ ਤੇ ਚੜ੍ਹਤ ਵਾਲੇ ਬੰਦੇ ਦੀ ਸਾਰੇ ਸਿਫ਼ਤ ਕਰਦੇ ਹਨ ਜਾਂ ਉਸ ਅੱਗੇ ਝੁਕਦੇ ਹਨ।
ਚੜ੍ਹਿਆ ਸੌ ਤੇ ਲੱਥਾ ਭੌ
ਬਹੁਤਾ ਕਰਜਾ ਚੜ੍ਹਣ ਤੇ ਬੰਦਾ ਬੇਪ੍ਰਵਾਹ ਹੋਂ ਜਾਂਦਾ ਹੈ।
ਚੜ੍ਹੀ ਲੱਥੀ ਦੀ ਨਾ ਹੋਣੀ
ਬੇਸ਼ਰਮ ਮਨੁੱਖ ਜਿਸ ਨੂੰ ਆਪਣੀ ਬੇਇਜ਼ਤੀ ਦਾ ਅਹਿਸਾਸ ਨਾ ਹੋਵੇ।
ਚੱਕੀ ਦਾ ਪੀਠਾ ਚੰਗਾ, ਤੇ ਦੰਦਾਂ ਦਾ ਪੀਠਾ ਮੰਦਾ
ਮਿਹਨਤ ਕਰ ਕੇ ਕਮਾਇਆ ਮੰਗ ਮੰਗ ਕੇ ਲਏ ਨਾਲੋਂ ਚੰਗਾ ਹੈ, ਮੰਗਣ ਨਾਲੋਂ ਮਜੂਰੀ ਚੰਗੀ।
ਚੱਜ ਨਾ ਆਚਾਰ ਤੇ ਘੁਲਣ ਨੂੰ ਤਿਆਰ
ਹਰ ਸਮੇਂ ਲੜਾਈ ਲਈ ਤਿਆਰ ਰਹਿਣ ਵਾਲੇ ਲਈ ਵਰਤਦੇ ਹਨ।
ਚੰਗੀ ਕਰ ਬਹਾਲੀ, ਪੇੜੇ ਲਏ ਚੁਰਾ
ਜਦ ਕਿਸੇ ਨੂੰ ਚੰਗਾ ਸਮਝ ਕੇ ਜੁੰਮੇਵਾਰੀ ਵਾਲੇ ਥਾਂ ਬਹਾ ਦੇਈਏ ਅਤੇ ਉਹ ਅੱਗੋਂ ਬੇਈਮਾਨੀ ਕਰ ਕੇ ਆਪਣਾ ਉੱਲੂ ਸਿੱਧਾ ਕਰ ਕੇ ਤੇ ਆਪਣਿਆਂ ਨੂੰ ਪਾਲਣ ਲੱਗ ਪਵੇ, ਤਾਂ ਕਹਿੰਦੇ ਹਨ।
ਚੰਦ ਚੜ੍ਹੇ ਗੁੱਝੇ ਨਹੀਂ ਰਹਿੰਦੇ
ਚੰਗੇ ਸ਼ੁਭ ਕੰਮ ਕਰਨ ਵਾਲੇ ਬੰਦੇ ਬਦੋ-ਬਦੀ ਮਸ਼ਹੂਰ ਹੋ ਜਾਂਦੇ ਹਨ।