ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ
ਜਿਵੇਂ ਗੁਰੂ ਹੀ ਮਨੁੱਖ ਦਾ ਰਾਹ ਦਸੇਰਾ ਬਣਦਾ ਹੈ ਉਵੇਂ ਹੀ ਕਿਸੇ ਔਖੇ ਵੇਲੇ ਸ਼ਾਹ ਕੋਲੋਂ ਹੀ ਉਧਾਰ ਲਿਆਂ ਇੱਜ਼ਤ ਬਚਾਈ ਜਾ ਸਕਦੀ ਹੈ।
ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਹੀ ਜਾਣੇ
ਜਦ ਕੋਈ ਜਣਾ ਕੋਈ ਗੋਲ ਮੋਲ ਜਿਹੀ ਗੱਲ ਕਰੇ ਜਿਸ ਦੀ ਆਮ ਲੋਕਾਂ ਨੂੰ ਸਮਝ ਨਾ ਆਵੇ ।
ਗੋਲੀ ਕਿਹਦੀ ਤੇ ਗਹਿਣੇ ਕਿਹਦੇ ?
ਅਸੀਂ ਤੁਹਾਡੇ ਹਾਂ ਅਤੇ ਸਾਡਾ ਸਭ ਕੁਝ ਤੁਹਾਡਾ ਹੀ ਹੈ, ਜਿਵੇਂ ਚਾਹੇ ਤਿਵੇਂ ਵਰਤੋ।
ਗੋਲੀ ਕੋਲੋਂ ਬੋਲੀ ਬੁਰੀ
ਗੋਲੀ ਨਾਲ ਲਗਿਆ ਜ਼ਖ਼ਮ ਭਰ ਜਾਂਦਾ ਹੈ, ਪਰ ਜ਼ਬਾਨ ਨਾਲ ਬੋਲੀ ਭੈੜੀ ਗੱਲ ਨਹੀਂ ਭੁਲਦੀ।
ਗੋਲੇ ਹੋ ਕੇ ਕਮਾਈਏ, ਤੇ ਵਿਹਲੇ ਹੋ ਕੇ ਖਾਈਏ
ਕਰ ਮਜੂਰੀ ਤੇ ਖਾ ਚੂਰੀ, ਕੰਮ ਦਿਲ ਲਾ ਕੇ ਕਰੀਏ ਤਾਂ ਹੀ ਫਲ ਸੁਆਦੀ ਲਗਦਾ ਹੈ।
ਗੌਂ ਭੁਨਾਵੇ ਜੌਂ, ਭਾਵੇਂ ਗਿੱਲੇ ਹੋਣ
ਮਤਲਬ ਲਈ ਮਨੁੱਖ ਨੂੰ ਸਭ ਕੁਝ ਕਰਨਾ ਪੈਂਦਾ ਹੈ ।
ਘਰ ਸਭ ਤੋਂ ਉੱਤਮ ਪੂਰਬ ਭਾਵੇਂ ਪੱਛਮ
ਜੋ ਸੁਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ; ਜੋ ਸੁਖ, ਅਨੰਦ ਘਰ ਵਿਚ ਮਿਲ ਸਕਦਾ ਹੈ, ਉਹ ਬਾਹਰ ਨਹੀਂ ਮਿਲਦਾ।
ਘਰ ਖਾਣ ਨੂੰ ਨਹੀਂ, ਮਾਂ ਪਰੀਹਣ ਗਈ
ਘਰ ਵਿਚ ਤਾਂ ਆਪਣੇ ਖਾਣ ਜੋਗਾ ਵੀ ਨਹੀਂ ਤੇ ਕਹਿੰਦਾ ਹੈ ਮੇਰੀ ਮਾਂ ਪਿੰਡ ਵਿਚ ਸੀਰਾ ਵੰਡਣ ਗਈ ਹੈ। ਅਸਲੀਅਤ ਦੇ ਵਿਰੁੱਧ ਫੜ੍ਹਾਂ ਮਾਰਨ ਵਾਲੇ ਤਾਂ ਘਟਾਉਂਦੇ ਹਨ।
ਘਰ, ਘਰ ਵਾਲੀ ਨਾਲ
ਇਸਤਰੀ ਬਿਨਾਂ ਮਨੁੱਖ ਦਾ ਘਰ ਨਹੀਂ ਵਸਦਾ।
ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ
ਜਦ ਕੋਈ ਆਪਣੇ ਘਰ ਦੇ ਸਿਆਣੇ ਬੰਦਿਆਂ ਨੂੰ ਛੱਡ ਕੇ ਹੋਰਨਾਂ ਕੋਲੋਂ ਸਲਾਹ ਲੈਣ ਜਾਵੇ ਤਾਂ ਕਹਿੰਦੇ ਹਨ।