ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ
ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਪ ਦਿੱਤਾ ਜਾਵੇ।
ਆਪ ਭਲਾ ਤਾਂ ਜਗ ਭਲਾ
ਜੇ ਕੋਈ ਵਿਅਕਤੀ ਆਪ ਚੰਗਾ ਹੋਵੇ ਤਾਂ ਉਸ ਨੂੰ ਸਾਰੀ ਦੁਨੀਆਂ ਚੰਗੀ ਨਜ਼ਰ ਆਉਂਦੀ ਹੈ।
ਆਪਣੀ ਅੱਖ ਪਰਾਇਆ ਡੇਲਾ
ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰੀਨ ਬਿਆਨ ਕਰੀ ਜਾਵੇ।
ਆਵਣ ਪਰਾਈਆਂ ਨਿਖੇੜਨ ਸਕਿਆਂ ਭਾਈਆਂ
ਵਿਆਹ ਤੋਂ ਬਾਅਦ ਭਰਾਵਾਂ ਵਿਚ ਜੇ ਫੁਟ ਪੈ ਜਾਵੇ ਤਾਂ ਇਸ ਦਾ ਕਾਰਨ ਬਾਹਰੋਂ ਆਈਆਂ ਵਹੁਟੀਆਂ ਦਾ ਕੰਨ ਭਰਨਾ ਸਮਝਿਆ ਜਾਂਦਾ ਹੈ।
ਅੰਨ੍ਹੇ ਅੱਗੇ ਰੋਣਾ, ਅੱਖੀਆਂ ਦਾ ਖੌ
ਕਿਸੇ ਅਜੇਹੇ ਬੰਦੇ ਅੱਗੇ ਆਪਣੇ ਰੋਣੇ ਰੋਣੇ ਤੇ ਦੁੱਖ ਫੋਲਣੇ ਜਿਸ ਦੇ ਦਿਲ ਵਿੱਚ ਹਮਦਰਦੀ ਉਪਜੇ ਹੀ ਨਾ, ਜਾਂ ਅਜੇਹੇ ਬੰਦੇ ਨੂੰ ਮੱਤ ਦੇਣਾ ਜਿਹੜਾ ਕਿਸੇ ਦੀ ਦਿੱਤੀ ਮੱਤ ਲੈਣ ਨੂੰ ਤਿਆਰ ਹੀ ਨਾ ਹੋਵੇ ।
ਆਪ ਮਰੋ ਧਰਮ ਕਰੋ
ਜਦੋਂ ਆਪਣੇ ਕੋਲ ਕੁਝ ਨਹੀਂ ਤੇ ਦੂਜੇ ਨੂੰ ਕੀ ਦੇ ਸਕਦੇ ਹਾਂ।
ਆਪਣੀ ਇੱਜ਼ਤ ਆਪਣੇ ਹੱਥ
ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ।
ਆਂਡੇ ਹੋਰ ਘਰ, ਕੁੜ ਕੁੜ ਸਾਡੇ ਘਰ
ਸੁਖ ਸਹਾਇਤਾ ਹੋਰਨਾਂ ਨੂੰ ਦੇਣੀ ਤੇ ਖੇਚਲ ਪਾਉਣੀ ਹੋਰਨਾਂ ਨੂੰ।
ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਲਹਿੰਦੀ
ਜਦ ਕੋਈ ਚਾਹਵਾਨ ਤੇ ਲੋੜਵੰਦ ਹੋਵੇ ਕਿਸੇ ਚੰਗੀ ਚੋਖੀ ਵਧੀਆ ਸ਼ੈ ਦਾ, ਤੇ ਉਹਨੂੰ ਉਸੇ ਸ਼ੈ ਵਰਗੀ ਪਰ ਘਟੀਆ ਤੇ ਨਿਕੰਮੀ ਸ਼ੈ ਦੇ ਕੇ ਗਲੋਂ ਲਾਹੁਣ ਦਾ ਜਤਨ ਕੀਤਾ ਜਾਵੇ ।
ਆਪ ਮੋਏ ਜਗ ਪਰਲੋ
ਜਾਨ ਨਾਲ ਹੀ ਜਹਾਨ ਹੈ ।