ਆਪ ਕਾਜ, ਮਹਾਂ ਕਾਜ
ਆਪਣਾ ਕੰਮ ਆਪ ਕੀਤਿਆਂ ਹੀ ਸਫਲਤਾ ਮਿਲਦੀ ਹੈ ।
ਆਪਣਾ ਘਰ ਸੰਭਾਲੋ ਚੋਰ ਨੂੰ ਕੁਝ ਨਾ ਆਖੋ
ਸਾਨੂੰ ਆਪਣੀ ਵਸਤ ਦਾ ਆਪ ਹੀ ਖ਼ਿਆਲ ਰੱਖਣਾ ਚਾਹੀਦਾ ਹੈ।
ਆਪਣੀਆਂ ਨਾ ਦੱਸਾਂ, ਤੇ ਪਰਾਈਆਂ ਕਰ ਕਰ ਹੱਸਾਂ
ਆਪਣੀ ਭੁੱਲ ਜਾਂ ਕਮਜ਼ੋਰੀ ਲੁਕਾਉਣੀ ਤੇ ਹੋਰਨਾ ਦੇ ਨੁਕਸ ਕੱਢ ਕੇ ਖੁਸ਼ ਹੋਣਾ।
ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੌ
ਹਮਦਰਦੀ ਜਾਂ ਮੱਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ, ਜਿਸ ਉੱਤੇ ਕੋਈ ਅਸਰ ਨਾ ਹੋਵੇ।
ਆਪ ਕੁਚੱਜੀ ਵਿਹੜੇ ਨੂੰ ਦੋਸ਼
ਆਪਣੀ ਅਯੋਗਤਾ ਕੁਚੱਜ ਨੂੰ ਲੁਕਾਉਣ ਲਈ ਹੋਰਨਾਂ ਦੇ ਸਿਰ ਦੋਸ਼ ਥੱਪਣਾ।
ਆਪਣਾ ਘਰ ਤੇ ਹੱਗ ਹੱਗ ਭਰ, ਬਿਗਾਨਾ ਘਰ ਤਾਂ ਥੁੱਕਾਂ ਦਾ ਵੀ ਡਰ
ਆਪਣੀ ਚੀਜ਼ ਨੂੰ ਜਿਵੇਂ ਜੀ ਕਰੇ ਵਰਤ ਸਕੀਦਾ ਹੈ, ਕੋਈ ਡਰ ਮਿਹਣਾ ਨਹੀਂ ਹੁੰਦਾ ਪਰ ਪਰਾਈ ਸ਼ੈ ਵਰਤਣ ਲੱਗਿਆਂ ਸਦਾ ਡਰ ਸਹਿਮ ਰਹਿੰਦਾ ਹੈ ਕਿ ਕਿਤੇ ਖਰਾਬ ਨਾ ਹੋ ਜਾਵੇ ਤੇ ਸ਼ੈ ਵਾਲਾ ਉਲਾਹਮਾ ਨਾ ਦੇਵੇ।
ਆਪਣੇ ਘਰ ਗਿਦੜ ਵੀ ਸ਼ੇਰ ਹੁੰਦਾ ਹੈ
ਕਮਜ਼ੋਰ ਤੋਂ ਕਮਜ਼ੋਰ ਮਨੁੱਖ ਵੀ ਆਪਣੇ ਘਰ ਬਹਾਦਰ ਬਣ ਜਾਂਦਾ ਹੈ।
ਅੱਖੋਂ ਅੰਨ੍ਹੀ, ਨਾਂ ਚਰਾਗੋ
ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।
ਅਸਮਾਨ ਤੋਂ ਡਿਗੀ ਖਜੂਰ ‘ਤੇ ਅਟਕੀ
ਇਕ ਮੁਸੀਬਤ ਤੋਂ ਛੁਟਕਾਰਾ ਪਾਉਂਦਾ ਹੋਇਆ ਵਿਆਕਤੀ ਕਿਸੇ ਹੋਰ ਮੁਸੀਬਤ ਵਿਚ ਫਸ ਜਾਵੇ ।
ਅੱਗ ਖਾਵੇ, ਅੰਗਿਆਰ ਹੱਗੇ
ਜਿਹੋ ਜਿਹਾ ਕੰਮ ਕੋਈ ਕਰੇਗਾ, ਉਹੋ ਜਿਹਾ ਉਹਦਾ ਸਿੱਟਾ ਨਿਕਲੇਗਾ।