ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਉਤੇ ਮੁਹਰ
ਘਟੀਆ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਣਾ ਤੇ ਵਧੀਆ ਸ਼ੈਆਂ ਦੀ ਪਰਵਾਹ ਨਾ ਕਰਨੀ।
ਅੱਗ ਲਗੇ ਤੋਂ ਖੂਹ ਪੁੱਟਣਾ
ਜਦੋਂ ਐਨ ਲੋੜ ਵੇਲੇ ਚੀਜ਼ ਲਭਣੀ ਪਵੇ।
ਅਕਲ ਦਾ ਅੰਨ੍ਹਾਂ, ਪਰ ਗੰਢ ਦਾ ਪੂਰਾ
ਜਿਹੜਾ ਧਨਾਢ ਹੋਵੇ ਤੇ ਨਾਲ ਹੀ ਮੂਰਖ ਹੋਵੇ, ਉਸ ਬਾਰੇ ਵਰਤਦੇ ਹਨ।
ਅੱਗ ਲੈਣ ਆਈ ਘਰ ਵਾਲੀ ਬਣ ਬੈਠੀ
ਕਿਸੇ ਦਾ ਕਿਸੇ ਹੋਰ ਦੀ ਸ਼ੈ ਉਪਰ ਬਦੋ-ਬਦੀ ਕਬਜ਼ਾ ਕਰ ਬਹਿਣਾ।
ਅਕਲ ਬਿਨਾ ਖ਼ੂਹ ਖਾਲੀ
ਜੇ ਕਿਸੇ ਮਨੁੱਖ ਨੂੰ ਅਕਲ ਨਹੀਂ ਹੈ ਤਾਂ ਉਸ ਦੇ ਸਾਰੇ ਗੁਣ ਵਿਅਰਥ ਜਾਂਦੇ ਹਨ।
ਅੱਗਾ ਦੌੜ ਪਿੱਛਾ ਚੌੜ
ਕਈ ਵਾਰ ਛੇਤੀ ਕੰਮ ਮੁਕਾਉਣ ਲਗਿਆਂ ਕੋਈ ਦੂਜਾ ਕੰਮ ਵਿਗੜ ਜਾਂਦਾ ਹੈ ।
ਅਕਲ ਵਾਲੇ ਨਾਲ ਭੀਖ ਮੰਗੀ ਚੰਗੀ, ਪਰ ਮੂਰਖ ਨਾਲ ਰਾਜ ਭੋਗਿਆ ਮੰਦਾ
ਜਦੋਂ ਇਹ ਦੱਸਣਾ ਹੋਵੇ ਕਿ ਮੂਰਖ ਦੀ ਸੰਗਤ ਦੇ ਸੁਖ ਨਾਲੋਂ ਸਿਆਣੇ ਨਾਲ ਤੰਗੀ ਕੱਟਣੀ ਚੰਗੀ ਹੁੰਦੀ ਹੈ।
ਅੱਗੇ ਖ਼ੂਹ ਤੇ ਪਿੱਛੇ ਖਾਈ
ਜਦੋਂ ਕੋਈ ਵਿਅਕਤੀ ਕਿਸੇ ਮੁਸੀਬਤ ਵਿਚ ਹੋਵੇ ਜੇ ਨਿਕਲਣਾ ਵੀ ਚਾਹੇ ਤਾਂ ਫਿਰ ਵੀ ਮੁਸੀਬਤ ਹੀ ਨਜ਼ਰ ਆਵੇ।
ਅਜੇ ਦਿਲੀ ਦੂਰ ਏ
ਜਦੋਂ ਕੋਈ ਵੀ ਕੰਮ ਕਾਫ਼ੀ ਮਾਤਰਾ ਵਿਚ ਕਰਨ ਵਾਲਾ ਹੋਵੇ।
ਅੱਗੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ
ਮਿੰਨਤ ਕਰਨ ਤੇ ਬਹਾਦੁਰ ਬਖ਼ਸ਼ ਦਿੰਦੇ ਹਨ ।