ਅੱਖੀਂ ਡਿੱਠਾ ਭਾਵੇ ਨਾ, ਕੁੱਛੜ ਬਹੇ ਨਿਲੱਜ
ਜੋ ਵੇਖਣ ਨੂੰ ਵੀ ਚੰਗਾ ਨਹੀਂ ਲਗਦਾ, ਪਰ ਜੇ ਉਹ ਢੀਠ ਹੋ ਕੇ ਨੇੜੇ ਢੁਕ ਢੁਕ ਕੇ ਬੈਠੇ ਤਾਂ ਪਿਆਰ ਕਰਨਾ ਪੈਂਦਾ ਹੈ।
ਅੰਨ੍ਹਾ ਕੁੱਤਾ ਹਰਨਾਂ ਦਾ ਸ਼ਿਕਾਰੀ
ਕਿਸੇ ਦਾ ਅਜੇਹੇ ਕੰਮ ਨੂੰ ਹੱਥ ਪਾ ਬਹਿਣਾ, ਜਿਸ ਨੂੰ ਉਹ ਮੂਲੋਂ ਹੀ ਕਰਨ ਜੋਗਾ ਨਾ ਹੋਵੇ।
ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ
ਜਾਣ ਬੁੱਝ ਕੇ ਨੁਕਸਾਨ ਲਈ ਕੋਈ ਕੰਮ ਨਹੀਂ ਕੀਤਾ ਜਾਂਦਾ।
ਅੰਨ੍ਹਾ ਕੁੱਤਾ ਵਾ ਨੂੰ ਭੌਂਕੇ
ਕਿਸੇ ਗੱਲ ਦਾ ਪਤਾ, ਥਹੁ ਨਾ, ਪਰ ਐਵੇਂ ਹੀ ਸਿਰ ਡਾਹੀ ਤੇ ਅਗਲੇ ਨੂੰ ਖਪਾਈ ਜਾਣਾ।
ਅੱਖੋਂ ਦਿਸੇ ਨਾ, ਨਾਂ ਨੂਰ ਭਰੀ
ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।
ਅੰਨ੍ਹਾ ਕੀ ਭਾਲੇ ਦੋ ਅੱਖਾਂ
ਕਿਸੇ ਵਿਅਕਤੀ ਨੂੰ ਜੇ ਅਪਨੀ ਮਨਪਸੰਦ ਦੀ ਚੀਜ਼ ਲੱਭ ਜਾਵੇ ਤਾਂ ਵਰਤਦੇ ਹਨ।
ਅੱਖੋਂ ਅੰਨ੍ਹੀ, ਨਾਂ ਨੂਰ ਕੌਰ
ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।