Skip to content
cropped-cropped-Billa_Logo.png
  • ਪੰਜਾਬੀ ਮੁਹਾਵਰੇ ਅਤੇ ਅਖਾਣ
  • ਪੰਜਾਬੀ ਮੁਹਾਵਰੇ ਅਤੇ ਅਖਾਣ

Category: ਓ

ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ

ਨਕਾਰੇ ਆਦਮੀ ਤੋਂ ਵੱਡੇ ਕਮਮ ਦੀ ਆਸ ਨਹੀਂ ਰੱਖੀਦੀ ।

ਉਹ ਨਾ ਭੁੱਲਾ ਜਾਣੀਏ, ਜੋ ਮੁੜ ਘਰ ਆਵੇ

ਜਦ ਕੋਈ ਗਲਤੀ ਕਰ ਕੇ ਛੇਤੀ ਹੀ ਪਸ਼ਤਾਚਾਪ ਕਰ ਲੈਵੇ ਤੇ ਸੰਭਾਲ ਜਾਵੇ, ਉੱਦੋ ਕਹਿੰਦੇ ਹਨ।

ਉਹ ਨਾਰ ਸੁਲੱਖਣੀ, ਜਿਸ ਪਹਿਲੇ ਜਾਈ ਲੱਛਮੀ

ਜਦੋਂ ਕਿਸੇ ਦੇ ਘਰ ਪਹਿਲੀ ਜੰਮੀ ਧੀ ਦੀ ਖੁਸੀ ਮਨਾਉਣ ਦੀ ਗੱਲ ਕੀਤੀ ਜਾਵੇ ।

ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ

ਜਦ ਕੋਈ ਬੰਦਾ ਕਿਸੇ ਉੱਪਰ ਵੱਡੀਆਂ ਆਸਾਂ ਬੰਨ੍ਹ ਬੈਠਾ ਹੋਵੇ, ਪਰ ਉਹ ਅੱਗੋਂ ਉਲਟਾ ਨੁਕਸਾਨ ਕਰਨ ਤੇ ਤੁਲਿਆ ਹੋਵੇ ।

ਉਹ ਨਾਲ ਨਾ ਖੜੇ, ਉਹ ਘੋੜੀ ਤੇ ਚੜ੍ਹੇ

ਬਦੇ ਬਦੀ ਕਿਸੇ ਦਾ ਸੰਗੀ ਜਾਂ ਭਾਈਵਾਲ ਬਣਨ ਦੇ ਜਤਨ ਕਰਨ ਵਾਲੇ ਲਈ ਵਰਤਦੇ ਹਨ।

ਉਹ ਮਾਂ ਮਰ ਗਈ , ਜਿਹੜੀ ਦਹੀਂ-ਮੱਖਣ ਨਾਲ ਟੁੱਕ ਦਿੰਦੀ ਸੀ

ਬੀਤੇ ਸਮੇਂ ਦੇ ਸੁੱਖਾਂ ਦੀ ਆਸ ਕਰਨ ਵਾਲੇ ਵਿਆਕਤੀ ਦੇ ਲਾਗੂ ਹੁੰਦਾ ਹੈ।

← Previous
cropped-cropped-Billa_Logo.png
Shahid Bhagat Singh Nagar, Nawanshahr, Punjab
Copyright © [year] Billa PB_32 wala | Designed by Amarjit Singh "Billa"
Facebook Whatsapp