ਕੁੱਤੇ ਨੂੰ ਹੱਡੀ ਦਾ ਸਵਾਦ
ਜਦੋਂ ਕੋਈ ਮਨੁੱਖ ਆਪਣੇ ਨੁਕਸਾਨ ਬਾਰੇ ਜਾਣਦੇ ਹੋਏ ਵੀ ਭੈੜਾ ਕੰਮ ਜਾਂ ਐਬ ਨਾ ਛੱਡੇ ਤਾਂ ਵਰਤਦੇ ਹਨ।
ਕਮਲੀ ਕੁੜੀ ਦੁਪਿਹਰੇ ਗਿੱਧਾ
ਮੂਰਖ ਕੁਝ ਕਰਨ ਲੱਗਿਆਂ ਸਮਾਂ ਨਹੀਂ ਵਿਚਾਰਦਾ।
ਕੱਲੀ ਤਾਂ ਲੱਕੜ ਵੀ ਨਹੀ ਬਲਦੀ
ਇਹ ਅਖਾਣ ਇਕੱਲ ਦਾ ਦੁੱਖ ਦਰਸਾਉਣ ਲਈ ਵਰਤਿਆ ਜਾਂਦਾ ਹੈ।
ਕਾਲੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ
ਪੱਕਿਆ ਹੋਇਆ ਜਾਂ ਜਮਾਂਦਰੂ ਸੁਭਾ ਬਦਲ ਨਹੀਂ ਸਕਦਾ।
ਕੁੱਤੇ ਨੂੰ ਘਿਉ ਨੀ ਪਚਦਾ
ਜੇਕਰ ਕਿਸੇ ਬੰਦੇ ਨੂੰ ਪਿਆਰ/ਖੁਸ਼ੀ/ਸੁੱਖ ਹਜ਼ਮ ਨਾ ਹੋਵੇ ਤਾਂ ਵਰਤਿਆ ਜਾਂਦਾ ਹੈ।
ਕਰ ਸੇਵਾ ਖਾ ਮੇਵਾ
ਸੇਵਾ ਕਰਨ ਵਾਲੇ ਨੂੰ ਸੇਵਾ ਦਾ ਫ਼ਲ ਜ਼ਰੂਰ ਮਿਲਦਾ ਹੈ।
ਕੰਡੇ ਨਾਲ ਹੀ ਕੰਡਾ ਕੱਢੀਦਾ ਹੈ
ਜਿਹੋ ਜਿਹਾ ਕੋਈ ਹੋਵੇ, ਉਸ ਨਾਲ ਵਾਰਾ ਸਾਰਾ ਕੋਈ ਉਹਦੇ ਵਰਗਾ ਤੇ ਸਾਵਾਂ ਬੰਦਾ ਹੀ ਲੈ ਸਕਦਾ ਹੈ।
ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ ?
ਮਾੜੇ ਗਰੀਬ ਬੰਦੇ ਤਕੜਿਆਂ ਧਨਾਢਾਂ ਦੀ ਰੀਸ ਨਹੀਂ ਕਰ ਸਕਦੇ।
ਕੁੱਤੇ ਭੌਂਕਣ ਤਾਂ ਚੰਦ ਨੂੰ ਕੀ ?
ਬੰਦੇ ਦਾ ਥੁੱਕਿਆ ਚੰਦ ਤੀਕ ਨਹੀਂ ਅੱਪੜਦਾ, ਸੱਚੇ ਸੁੱਚੇ ਆਦਮੀ ਦੀ ਲੋਕੀਂ ਭਾਵੇਂ ਕਿੰਨੀ ਨਿੰਦਿਆ ਪਏ ਕਰਨ ਉਹ ਉਹਦਾ ਕੁਝ ਨਹੀਂ ਵਿਗਾੜ ਸਕਦੇ।
ਕਰ ਨਾ ਕਰ ਬੰਨੇ ਤਾ ਖੜ੍ਹ
ਬੇਕਾਰ ਮਨੁੱਖ ਨੂੰ ਕੁਝ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ।