ਖੈਰ ਕਲੰਦਰਾਂ, ਹੁੱਝਾਂ ਬਾਂਦਰਾਂ
ਕਮਾਵੇ ਕੋਈ ਤੇ ਖਾਵੇ ਕੋਈ, ਖੇਚਲ ਕੋਈ ਹੋਰ ਕਰੇ ਤੇ ਫਾਇਦਾ ਕੋਈ ਉਠਾਵੇ।ਖਵਾਜੇ ਦਾ ਗਵਾਹ ਡੱਡੂ
ਖੜੇ ਦਾ ਖ਼ਾਲਸਾ
ਜਿਹੜਾ ਮੌਕੇ ਤੇ ਹੋਵੇਗਾ ਉਸਦਾ ਕੰਮ ਹੋ ਜਾਵੇਗਾ ।
ਖੋਤੇ ਨੂੰ ਡਾਂਗ ਤੇ ਸਿਆਣੇ ਨੂੰ ਇਸ਼ਾਰਾ ਕਾਫ਼ੀ
ਮੂਰਖ ਬੰਦੇ ਨੂੰ ਬੜੀ ਮੁਸ਼ਕਿਲ ਗੱਲ ਸਮਝ ਆਉਂਦੀ ਹੈ ਤੇ ਸਿਆਣੇ ਲਈ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ।
ਖੰਡ, ਖੰਡ ਆਖਿਆਂ ਮੂੰਹ ਮਿੱਠਾ ਨਹੀਂ ਹੋ ਜਾਂਦਾ
ਨਿਰੀਆਂ ਪੁਰੀਆਂ ਗੱਲਾਂ ਤੇ ਮੂੰਹ ਜ਼ਬਾਨੀ ਦੇ ਲਾਰਿਆਂ ਨਾਲ ਕਿਸੇ ਦੀ ਨਿਸ਼ਾ ਨਹੀਂ ਹੋ ਸਕਦੀ। ਰੋਟੀ ਰੋਟੀ ਆਖਿਆਂ ਢਿੱਡ ਨਹੀਂ ਭਰਦਾ ਤੇ ਭੁੱਖ ਨਹੀਂ ਲਹਿੰਦੀ।
ਖਾਈਏ ਦਾਲ, ਜਿਹੜੀ ਨਿਭੇ ਨਾਲ
ਸੰਜਮ ਦੀ ਸਿਖਿਆ ਦੇਣ ਲਈ ਇਹ ਅਖਾਣ ਵਰਤਦੇ ਹਨ ।
ਖਾਈਏ ਮਨ ਭਾਉਂਦਾ, ਹੰਢਾਈਏ ਜਗ ਭਾਉਂਦਾ
ਖੁਰਾਕ ਆਪਣੀ ਮਰਜ਼ੀ ਲੋੜ ਮੁਤਾਬਕ ਖਾਓ, ਪਰ ਪੁਸ਼ਾਕ ਅਜੇਹੀ ਪਹਿਨੋ ਜਿਸ ਨੂੰ ਲੋਕੀ ਠੀਕ ਸਮਝਣ।
ਖਾਈ ਭਲੀ ਕਿ ਮਾਈ ? ਖਾਈ ਭਲੀ ਕਿ ਜਾਈ ?
ਜਿਹੜਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ, ਧੀਆਂ, ਪੁੱਤਾਂ ਆਦਿ ਨਾਲੋਂ ਚੰਗੇਰਾ ਗਿਣਿਆ ਜਾਂਦਾ ਹੈ।
ਖਾਣ ਪੀਣ ਨੂੰ ਗੱਲਾਂ, ਤੇ ਮਾਰ ਖਾਣ ਨੂੰ ਇਕੱਲਾ
ਜਦ ਖਾਣ-ਪੀਣ ਤੇ ਮੌਜ ਬਹਾਰਾਂ ਕਰਨ ਦਾ ਵੇਲਾ ਸੀ, ਤਾਂ ਬਹੁਤ ਜਾਣੇ ਭਾਈਵਾਲ ਸਨ, ਜਦ ਇਸ ਖਾਣ ਪੀਣ ਬਦਲੇ ਦੁੱਖ ਜਾਂ ਜੁੰਮੇਵਾਰੀ ਸਿਰ ਆ ਗਈ, ਤਾਂ ਸਭ ਕੁਝ ਇੱਕਲੇ ਨੂੰ ਹੀ ਝੱਲਣਾ ਪਿਆ।
ਖਾਣ ਪੀਣ ਨੂੰ ਢਾਈ ਮੰਨੀਆਂ, ਕੰਮ ਕਰਨ ਨੂੰ ਬਾਹੀਂ ਭੰਨੀਆਂ
ਜਿਹੜਾ ਆਦਮੀ ਖਾਣ-ਪੀਣ ਨੂੰ ਤਾਂ ਚੋਖਾ ਢਿੱਡ ਭਰਵਾਂ ਮੰਗੇ ਪਰ ਕੰਮ ਦੇ ਵੇਲੇ ਬਹਾਨੇ ਲਾਵੇ ਤੇ ਕੁਝ ਵੀ ਨਾ ਕਰੇ ।
ਖਾਣ ਪੀਣ ਨੂੰ ਬਾਂਦਰੀ ਤੇ ਫਾਹੇ ਚੜ੍ਹਨ ਨੂੰ ਰਿੱਛ
ਖਾਣ ਪੀਣ ਨੂੰ ਭਾਗ ਭਰੀ ਤੇ ਧੌਣ ਭਨਾਉਣ ਨੂੰ ਜੁੰਮਾ