ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ
ਜਦੋਂ ਕੋਈ ਸਿਆਣਾ ਵਿਅਕਤੀ ਕੋਈ ਸਮਾਜਿਕ ਕੁਰੀਤੀ ਕਰੇ ਤਾਂ ਇਹ ਵਰਤਿਆ ਜਾਂਦਾ ਹੈ।
ਚਮੜੀ ਜਾਵੇ, ਦਮੜੀ ਨਾ ਜਾਵੇ
ਜਿਹੜਾ ਕੰਜੂਸ ਬੰਦਾ ਵੱਧ ਤੋਂ ਵੱਧ ਔਖਿਆਈ ਝੱਲ ਕੇ ਵੀ ਪੈਸਾ ਬਚਾਉਣ ਦਾ ਜਤਨ ਕਰੇ, ਉਸ ਤੇ ਘਟਾਉਂਦੇ ਹਨ।
ਚਿੜੀ ਦਾ ਦੁੱਧ ਲਿਆਉਣਾ
ਕਿਸੇ ਅਣਹੋਣੀ ਗੱਲ ਨੂੰ ਕਰ ਵਿਖਾਲਣਾ।
ਚੜ੍ਹਦੇ ਸੂਰਜਾ ਨੂੰ ਸਲਾਮਾਂ
ਤਾਕਤਵਰ ਤੇ ਚੜ੍ਹਤ ਵਾਲੇ ਬੰਦੇ ਦੀ ਸਾਰੇ ਸਿਫ਼ਤ ਕਰਦੇ ਹਨ ਜਾਂ ਉਸ ਅੱਗੇ ਝੁਕਦੇ ਹਨ।
ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ
ਮਾੜੇ ਬੰਦੇ ਦੇ ਸਿਰ ਦੁੱਖ ਆ ਪਵੇ, ਤਾਂ ਮੂਰਖ ਲੋਕ ਦੁੱਖ ਘਟਾਉਣ ਦੀ ਥਾਂ ਹੱਸਦੇ ਤੇ ਖੁਸ਼ ਹੁੰਦੇ ਹਨ, ਤਮਾਸ਼ਾ ਵੇਖਦੇ ਹਨ।
ਚੜ੍ਹਿਆ ਸੌ ਤੇ ਲੱਥਾ ਭੌ
ਬਹੁਤਾ ਕਰਜਾ ਚੜ੍ਹਣ ਤੇ ਬੰਦਾ ਬੇਪ੍ਰਵਾਹ ਹੋਂ ਜਾਂਦਾ ਹੈ।
ਚੂਹੇ ਨੂੰ ਸੁੰਢ ਦੀ ਗੱਠੀ ਲੱਭੀ ਤੇ ਉਹ ਪੰਸਾਰੀ ਬਣਾ ਬੈਠਾ
ਕਿਸੇ ਕੋਲ ਕੋਈ ਚੀਜ਼ ਜਾਂ ਗੁਣ ਹੱਥ ਆ ਜਾਣ ਤੇ ਆਕੜ ਵਾਲਾ ਬਣ ਜਾਣਾ।
ਚੜ੍ਹੀ ਲੱਥੀ ਦੀ ਨਾ ਹੋਣੀ
ਬੇਸ਼ਰਮ ਮਨੁੱਖ ਜਿਸ ਨੂੰ ਆਪਣੀ ਬੇਇਜ਼ਤੀ ਦਾ ਅਹਿਸਾਸ ਨਾ ਹੋਵੇ।
ਚੋਰ ਉੱਚਕਾ ਚੌਧਰੀ, ਗੁੰਡੀ ਰੰਨ ਪਰਧਾਨ
ਜਦ ਲੁੱਚੇ, ਲੰਡੇ ਆਦਮੀ ਕਿਸੇ ਥਾਂ ਦੇ ਚੌਧਰੀ ਬਣ ਜਾਣ ਤੇ ਭਲੇਮਾਣਸਾਂ ਦੀ ਪੁੱਛ ਪਰਤੀਤ ਨਾ ਰਹੇ ਤਾਂ ਕਹਿੰਦੇ ਹਨ।
ਚੱਕੀ ਦਾ ਪੀਠਾ ਚੰਗਾ, ਤੇ ਦੰਦਾਂ ਦਾ ਪੀਠਾ ਮੰਦਾ
ਮਿਹਨਤ ਕਰ ਕੇ ਕਮਾਇਆ ਮੰਗ ਮੰਗ ਕੇ ਲਏ ਨਾਲੋਂ ਚੰਗਾ ਹੈ, ਮੰਗਣ ਨਾਲੋਂ ਮਜੂਰੀ ਚੰਗੀ।