ਜਿੱਥੇ ਸੌ ਉਥੇ ਇਕੋਤਰ ਸੌ
ਕੰਮ ਕਰਨ ਲਈ ਜੇ ਖਰਚ ਕੁੱਝ ਵੱਧ ਹੋਵੇ, ਤਾ ਕਰ ਦੇਣਾ ਚਾਹੀਦਾ ਹੈ।
ਜੇ ਸੁਖੀ ਚਾਹੇਂ ਜੀ, ਤਾਂ ਪਾਣੀ ਮੰਗ ਨਾ ਪੀ
ਆਪਣੀ ਕਮਾਈ ਖਾਣ ਵਰਤਣ ਵਿਚ ਹੀ ਸੁਖ ਹੈ, ਬਿਗਾਨੇ ਆਸਰੇ ਲੱਭਿਆਂ ਸੁਖ ਨਹੀਂ ਮਿਲਦਾ ।
ਜਿੱਥੇ ਗਾਂ ਉੱਥੇ ਵੱਛਾ
ਮਨੁੱਖ ਅਖ਼ੀਰ ਘਰ ਹੀ ਵਾਪਿਸ ਆਉਂਦਾ ਹੈ। ਮਾਂ ਪਿਆਰ ਅਤੇ ਮਾਂ ਦੀ ਮਹੱਤਤਾ ਲਈ ਵਰਤਦੇ ਹਨ।
ਜੇਹਾ ਕਰੋਗੇ ਤੇਹਾ ਭਰੋਗੇ
ਬੰਦਾ ਜਿਹੋ ਜਿਹੇ ਕੰਮ ਕਰਦਾ ਹੈ, ਓਹੋ ਜਿਹਾ ਉਸ ਨੂੰ ਫਲ ਮਿਲਦਾ ਹੈ।
ਜਿੱਥੇ ਚਾਹ, ਓਥੇ ਰਾਹ
ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।
ਜੇਠ ਹਾੜ੍ਹ ਗੁੱਠੀਂ, ਸਾਵਣ ਭਾਦਰੋਂ ਰੁੱਖੀਂ
ਜੇਠ ਹਾੜ੍ਹ ਦੀ ਗਰਮੀ ਤੋਂ ਬਚਣ ਲਈ ਅੰਦਰ ਵੜ ਕੇ ਰਹਿਣਾ ਚਾਹੀਦਾ ਹੈ। ਪਰੰਤੂ ਸਾਵਣ ਭਾਦਰੋਂ ਦੇ ਹੁਸੜ ਵਿਚ ਦਰੱਖ਼ਤਾਂ ਹੇਠ ਖੁੱਲ੍ਹੇ ਥਾਂ।
ਜਿੱਥੇ ਜਾਵੇ ਤੱਤ ਭਲੱਤੀ, ਤਾਂਦਲਾ ਵਿਕੇ ਉਸੇ ਹੱਟੀ
ਚੰਦਰਾ ਬੰਦਾ ਜਿੱਥੇ ਵੀ ਜਾਵੇਗਾ, ਓਥੇ ਵੀ ਚੰਦਰੇ ਕੰਮ ਕਰੇਗਾ।
ਜੇਡਾ ਸਿਰ, ਓਡੀਆ ਸਿਰ ਪੀੜਾਂ
ਜਿੰਨੀਆ ਕਿਸੇ ਦੀਆਂ ਜਿੰਮੇਵਾਰੀ ਵਧੇਰੇ ਹੋਣ, ਉਨਾਂ ਹੀ ਉਹ ਦੁਖੀ ਹੁੰਦਾ ਹੈ।
ਜਿੱਥੇ ਪਈ ਫੁੱਟ, ਉੱਥੇ ਪਈ ਲੁੱਟ
ਏਕਤਾ ਵਿਚ ਤਾਕਤ ਹੁੰਦੀ ਹੈ।
ਜੇ ਪੱਤ ਲੋੜੇਂ ਆਪਣੀ, ਛੱਡ ਬੁਰੇ ਦਾ ਸਾਥ
ਜੇਕਰ ਅਪਣੀ ਇੱਜਤ ਬਚਾਉਣੀ ਹੈ ਤਾ ਬੁਰੇ ਬੰਦੇ ਦੀ ਸੰਗਤ ਨਾ ਕਰੋ।