ਜੋਰਾਵਰ ਨਾਲ ਭਿਆਲ਼ੀ, ਉਹ ਮੰਗੇ ਹਿੱਸਾ ਉਹ ਦੇਵੇ ਗਾਲੀ
ਮਾੜੇ ਬੰਦੇ ਦਾ ਡਾਢੇ ਨਾਲ ਭਿਆਲ਼ੀ ਨਹੀਂ ਪੁੱਗਦੀ। ਜਦ ਕੋਈ ਆਪਣਾ ਹੱਕ ਮੰਗੇ ਤੇ ਅਗਲਾ ਅੱਗੋਂ ਗਾਲਾਂ ਦੇਵੇ, ਤਾਂ ਕਹਿੰਦੇ ਹਨ।
ਜਿਹਾ ਤੇਰਾ ਅੰਨ ਪਾਣੀ, ਤਿਹਾ ਮੇਰਾ ਕੰਮ ਜਾਣੀ
ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।
ਜਿਨ੍ਹਾਂ ਖਾਧੀਆਂ ਗਾਜਰਾ ਪੇਟ ਉਨ੍ਹਾਂ ਦੇ ਪੀੜ
ਜੋ ਕਰਦੇ ਹਨ ਉਹ ਭਰਦੇ ਹਨ।
ਜੋ ਵੱਟਿਆ ਸੋ ਖੱਟਿਆ
ਜਦੋਂ ਕਿਸੇ ਪਾਸੋਂ ਦਿੱਤੀ ਹੋਈ ਚੀਜ਼ ਦੇ ਵਾਪਸ ਮਿਲਣ ਦੀ ਉਮੀਦ ਨਾ ਹੋਵੇ ਤੇ ਜਿੰਨੀ ਕੁ ਮਿਲ ਜਾਵੇ ਉਹੀ ਚੰਗੀ ਹੈ।
ਜਿਹਾ ਦੁੱਧ ਤੇਹੀ ਬੁੱਧ
ਮਾਂ ਦੇ ਸੁਭਾ ਦੇ ਗੁਣਾਂ ਦਾ ਅਸਰ ਧੀ ਪੁੱਤ ਦੇ ਸੁਭਾ ਦੇ ਗੁਣਾਂ ਉੱਪਰ ਜ਼ਰੂਰ ਪੈਂਦਾ ਹੈ।
ਜਿਨ੍ਹਾਂ ਦੀਆਂ ਤੂੰ ਰੁਆਈਆਂ ਢੋਲਾ ਤੇਰੀਆਂ ਵੀ ਰੁਆਉਣਗੇ
ਹਰ ਕਿਸੇ ਨੂੰ ਆਪਣੇ ਕੀਤੇ ਦਾ ਫਲ ਭੋਗਣਾ ਪੈਂਦਾ ਹੈ।
ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ
ਸੰਸਾਰ ਵਿਚ ਅਜੋੜ ਪਤੀ ਪਤਨੀ ਬਹੁਤੇ ਹਨ।
ਜਿਹਾ ਬੀਜਣਾ, ਤਿਹਾ ਵੱਢਣਾ
ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ ।
ਜਿੰਨਾ ਗੁੜ ਪਾਓਗੇ ਉੱਨਾ ਹੀ ਮਿੱਠਾ ਹੋਵੇਗਾ
ਜਿੰਨੀ ਖਾਤਰ ਤੁਸੀਂ ਸਾਡੀ ਕਰੋਗੇ, ਉੱਨਾ ਹੀ ਅਸੀਂ ਤੁਹਾਡਾ ਕੰਮ ਸਵਾਰਾਂਗੇ, ਜਿੰਨਾ ਖਰਚ ਕਰੋਗੇ, ਉੱਨਾ ਹੀ ਚੰਗੇਰਾ ਸਿੱਟਾ ਨਿਕਲੇਗਾ।
ਜਿਹਾ ਮੂੰਹ ਤਿਹੀ ਚਪੇੜ
ਜਿਸ ਸਲੂਕ ਕੋਈ ਹੱਕਦਾਰ ਹੋਵੇ, ਤੇ ਉਸ ਨਾਲ ਉਸੇ ਤਰ੍ਹਾਂ ਹੋਵੇ ।