Skip to content
cropped-cropped-Billa_Logo.png
  • ਪੰਜਾਬੀ ਮੁਹਾਵਰੇ ਅਤੇ ਅਖਾਣ
  • ਪੰਜਾਬੀ ਮੁਹਾਵਰੇ ਅਤੇ ਅਖਾਣ

Category: ਜ

ਜੱਟ ਮਹਿਆਂ ਸੰਸਾਰ ਕਬੀਲਾ ਗਾਲਦੇ ਜਾਂ ਕੁੱਕੜ, ਕਾਂ, ਕਿਰਾੜ ਕਬੀਲਾ ਪਾਲਦੇ

ਜਦੋਂ ਕੋਈ ਬੰਦਾ ਆਪਣੇ ਹੀ ਖ਼ਾਨਦਾਨ ਜਾਂ ਜਾਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰਕਤਾਂ ਕਰੇ, ਉਦੋਂ ਕਹਿੰਦੇ ਹਨ।

ਜਾਂ ਦਿਨ ਹੋਣ ਸਵੱਲੜੇ ਭੁੱਜੇ ਉੱਗਣ ਮੋਠ

ਚੰਗੀ ਕਿਸਮਤ ਨਾਲ ਵਿਗੜੇ ਕੰਮ ਵੀ ਰਾਸ ਹੋ ਜਾਦੇ ਹਨ।

ਜੱਟ ਹੇਠ ਪਿਆ ਵੀ ਮਾਰੇ ਤੇ ਉੱਤੇ ਪਿਆ ਵੀ

ਜਦੋਂ ਕੋਈ ਲਿੱਸਾ ਜਾਂ ਡਾਢਾ ਹੋ ਕੇ ਕਿਸੇ ਨੂੰ ਹਰ ਹਾਲਤ ਵਿਚ ਨੁਕਸਾਨ ਪੁਚਾਏ ਉਦੋਂ ਕਹਿੰਦੇ ਹਨ।

ਜੱਟ ਮੋਇਆ ਜਾਣੀਏ ਜਾਂ ਤੇਰ੍ਹਵਾਂ ਹੋਵੇ

ਭਾਵ ਇਹ ਹੈ ਕਿ ਜੱਟ ਇਤਨਾ ਸਖ਼ਤ-ਜਾਨ ਹੁੰਦਾ ਏ ਕਿ ਛੇਤੀ ਛੇਤੀ ਮਰ ਕੇ ਵੀ ਕਾਬੂ ਨਹੀਂ ਆਉਂਦਾ!

ਜਾਂਦੇ ਚੋਰ ਦੀ ਲੰਗੋਟੀ ਸਹੀ

ਜਦੋਂ ਹੋਏ ਨੁਕਸਾਨ ਵਿਚੋਂ ਕੁਝ ਨਾ ਕੁਝ ਮੁੜ ਆਵੇ।

ਜੱਟ ਹੋਇਆ ਕਮਲਾ ਖ਼ੁਦਾ ਨੂੰ ਲੈ ਗਏ ਚੋਰ

ਜਦੋਂ ਕੋਈ ਬੰਦਾ ਜਾਣ ਬੁੱਝ ਕੇ ਭੋਲਾ ਜਾਂ ਯਮਲਾ ਬਣ ਜਾਏ ਉਦੋਂ ਕਹਿੰਦੇ ਹਨ।

ਜੱਟ ਯਮ੍ਹਲਾ ਖ਼ੁਦਾ ਨੂੰ ਲੈ ਗਏ ਚੋਰ

ਜੱਟ ਹੋਇਆ ਕਮਲਾ, ਖ਼ੁਦਾ ਨੂੰ ਲੈ ਗਏ ਚੋਰ।

ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ

ਜਿੰਨੇ ਕਿਸੇ ਨੂੰ ਦੁੱਖ ਸਹਿਣੇ ਪੈਦੇ ਹਨ ਉਨਾਂ ਹੀ ਉਹ ਸਿਆਣਾ ਹੁੰਦਾ ਹੈ।

ਜੱਟ ਕੀ ਜਾਣੇ ਕੋਕਲੇ (ਗੁਲਗੁਲੇ) ਪਦ ਬਹੇੜੇ ਖਾ

ਇਸ ਅਖਾਣ ਵਿਚ ਜੱਟ ਦੀ ਸਾਦਗੀ ਤੇ ਭੋਲੇਪਣ ਵਲ ਇਸ਼ਾਰਾ ਹੈ ਜੋ ਪਦ ਬਹੇੜੇ ਤੇ ਗੁਲਗੁਲੇ ਵਿਚਲਾ ਫ਼ਰਕ ਵੀ ਨਹੀਂ ਜਾਣਦਾ ।

ਜੱਟ ਯਾਰ ਨਹੀਂ ਤੇ ਕਿੰਗ ਹਥਿਆਰ ਨਹੀਂ

ਕਹਿੰਦੇ ਨੇ ਜੱਟ ਕਿਸੇ ਵੇਲੇ ਵੀ ਬਿਨਾਂ ਕਾਰਣ ਵਿਗੜ ਸਕਦਾ ਹੈ, ਇਸ ਦੀ ਯਾਰੀ ਤੇ ਕੋਈ ਇਤਬਾਰ ਨਹੀਂ।

← Previous
Next →
cropped-cropped-Billa_Logo.png
Shahid Bhagat Singh Nagar, Nawanshahr, Punjab
Copyright © 2026 Billa PB_32 wala | Designed by Amarjit Singh "Billa"
Facebook Whatsapp