ਥੁੱਕੀਂ ਵੜੇ ਨਹੀਂ ਪਕਦੇ
ਖਰਚ, ਖੇਚਲ ਬਿਨਾਂ ਕੋਈ ਕੰਮ ਨਹੀਂ ਹੁੰਦਾ।
ਥੋੜ੍ਹਾ ਖਾਣਾ ਸੁੱਖੀ ਰਹਿਣਾ
ਲੋੜ ਤੋਂ ਵੱਧ ਖਾਣ ਨਾਲ ਸਰੀਰ ਨੂੰ ਕਈ ਰੋਗ ਲਗ ਜਾਂਦੇ ਹਨ, ਸੰਜਮ ਨਾਲ ਕੀਤੀ ਹੋਈ ਕਮਾਈ ਸ਼ਾਂਤੀ ਦਿੰਦੀ ਹੈ ।
ਥੋੜ੍ਹਾ ਜੁੱਸਾ, ਕਰੋਧ ਵਧੀਕ
ਮਾੜੇ ਆਦਮੀ ਨੂੰ ਗੁੱਸਾ ਬਹੁਤ ਆਉਂਦਾ ਹੈ।
ਥੋੜ੍ਹੀ ਛੱਡ ਬਹੁਤੀ ਨੂੰ ਧਾਵੇ, ਅਗਲੀ ਵੀ ਉਸ ਹੱਥੋਂ ਜਾਵੇ
ਅੱਗੋਂ ਮਿਲੀ ਨਹੀਂ ਪਿੱਛੋਂ ਕੁੱਤਾ ਲੈ ਗਿਆ।
ਥੋੜ੍ਹੀ ਪੂੰਜੀ, ਖਸਮਾਂ ਖਾਏ
ਲੋੜ ਤੋਂ ਘੱਟ ਸਰਮਾਇਆ ਲਾਇਆਂ, ਕਾਰੋਬਾਰ ਵਿੱਚ ਘਾਟਾ ਹੀ ਪੈਂਦਾ ਹੈ।