ਦਾਲ਼ ਵਿਚ ਕੁਝ ਕਾਲ਼ਾ-ਕਾਲ਼ਾ ਹੈ
ਇਸ ਗੱਲ ਵਿਚ ਕੁਝ ਲੁਕਾ ਜਾਂ ਧੋਖਾ ਜਾਪਦਾ ਹੈ।
ਦਿਲ ਹਰਾਮੀ ਹੁੱਜਤਾਂ ਢੇਰ
ਕੰਮ ਤੋਂ ਜੀ ਚੁਰਾਨ ਵਾਲੇ ਬੰਦੇ, ਬਹਾਨੇ ਬਣਾਨ ਵਾਲੇ ਬੰਦੇ ਲਈ ਵਰਤਿਆ ਜਾਂਦਾ ਹੈ।
ਦਿਲ ਹੋਵੇ ਚੰਗਾ, ਕਟੋਰੇ ਵਿਚ ਗੰਗਾ
ਜਿਸਦਾ ਹਿਰਦਾ ਸਾਫ, ਸ਼ੁੱਧ ਹੋਵੇ, ਉਹਨੂੰ ਤੀਰਥਾਂ ਤੇ ਭਟਕਣ ਦੀ ਲੋੜ ਨਹੀਂ।
ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀ ਜਾਣੇ
ਕਿਸੇ ਦੇ ਦਿਲ ਦੀ ਥਾਹ ਪਾਉਣਾ ਔਖਾ ਹੁੰਦਾ ਹੈ।
ਦੀਵੇ ਥੱਲੇ ਹਨੇਰਾ
ਜਦ ਕਿਸੇ ਅਫਸਰ ਦੇ ਸਾਹਮਣੇ ਹੀ ਕੋਈ ਬੇ-ਈਮਾਨੀ ਕਰੇ ਤੇ ਅਫਸਰ ਨੂੰ ਪਤਾ ਨਾ ਲੱਗੇ, ਤਾਂ ਕਹਿੰਦੇ ਹਨ।
ਦੁੱਧ ਤੇ ਬੁੱਧ ਫਿਟਦਿਆਂ ਦੇਰ ਨਹੀਂ ਲੱਗਦੀ
ਦਿਮਾਗ਼ ਦੇ ਬੁਰੇ ਪਾਸੇ ਲੱਗਦੇ ਦਾ ਪਤਾ ਨਹੀ ਲੱਗਦਾ।
ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਫੂਕ ਕੇ ਪੀਂਦਾ ਹੈ
ਇਕ ਵਾਰੀ ਨੁਕਸਾਨ ਕਰਵਾਉਣ ਪਿੱਛੋ ਬੰਦਾ ਹਰ ਚੀਜ ਅਪਣਾਉਣ ਸਮੇਂ ਝਿਜਕ ਦਿਖਾਉਂਦਾ ਹੈ।
ਦਰਜ਼ੀਆਂ ਦੇ ਕਪੜੇ ਉਧੜੇ ਰਹਿੰਦੇ
ਕਾਰੀਗਰ ਆਪਣੇ ਘਰ ਦੇ ਕੰਮਾਂ ਲਈ ਹਮੇਸ਼ਾਂ ਆਲਸ ਵਰਤਦੇ ਹਨ।
ਦਾਖੇ ਹੱਥ ਨਾ ਅਪੜੇ ਆਖੇ ਥੂਹ ਕੌੜੀ
ਕਿਸੇ ਚੀਜ ਨੂੰ ਪ੍ਰਾਪਤ ਕਰਨ ਵਿਚ ਅਸਫਲ ਰਹਿਣ ਪਿੱਛੋਂ ਉਸ ਦੀ ਖਾਹ ਮੁਖਾਹ ਨਿੰਦਾ ਕਰਨਾ।
ਦਾਣੇ ਦਾਣੇ ਤੇ ਮੋਹਰ ਹੁੰਦੀ ਹੈ
ਜੋ ਕਰਮਾ ਵਿਚ ਹੁੰਦਾ ਹੈ ਉਹ ਜ਼ਰੂਰ ਮਿਲਦਾ ਹੈ।