ਨਾਲੇ ਚੋਰ ਨਾਲੇ ਚਤਰ
ਕਸੂਰਵਾਰ ਹੋ ਕੇ ਚਤੁਰਾਈਆਂ ਕਰਨੀਆਂ, ਸਾਊ ਬਣ ਬਣ ਬਹਿਣਾ, ਤੇ ਹੋਰਨਾਂ ਨੂੰ ਕੋਸਣਾ।
ਨਾ ਜੀਂਦਿਆਂ ਵਿਚ ਨਾ ਮੋਇਆਂ ਵਿਚ
ਜਿਸ ਤੋਂ ਕੋਈ ਸਲਾਹ ਨਾ ਲਈ ਜਾਵੇ, ਜਿਸ ਦੀ ਕੋਈ ਪੁਛ ਪ੍ਰਤੀਤ ਨਾ ਕੀਤੀ ਜਾਵੇ।
ਨਾਲੇ ਮੰਗਣਾ, ਨਾਲੇ ਟਿੰਡ ਛਪਾਉਣੀ
ਜੇ ਕੋਈ ਕੰਮ ਤਾਂ ਮਾੜਾ ਕਰੇ ਪਰ ਲੋਕਾਂ ਤੋਂ ਛੁਪਉਣਾ ਵੀ ਚਾਹੇ।
ਨਾ ਦੇਸ ਢੋਈ ਨਾ ਪਰਦੇਸ ਢੋਈ
ਜਦੋਂ ਦੇਸ ਪਰਦੇਸ ਵਿੱਚ ਧੱਕੇ ਮਿਲਣ।
ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ
ਅਜਿਹੀ ਸ਼ਰਤ ਰੱਖਣੀ ਜੋ ਪੂਰੀ ਨਾ ਹੋਵੇ।
ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ
ਕਿਸੇ ਤੰਗ ਕਰਨ ਵਾਲੀ ਚੀਜ਼ ਨੂੰ ਮੁੱਢੋਂ ਹੀ ਖ਼ਤਮ ਕਰ ਦੇਣਾ।
ਨਾ ਰੂਹ ਨਾ ਰਹਿਮਤ
ਜਿਸਦੀ ਨਾ ਸ਼ਕਲ ਸੂਰਤ ਚੰਗੀ ਹੋਵੇ ਤੇ ਨਾ ਹੀ ਸੁਭਾਅ।
ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ
ਧੋਤੇ ਮੂੰਹ ਤੇ ਚਪੇੜ ਪਈ।