ਸੁੱਤਾ ਮੋਇਆ ਇਕ ਬਰਾਬਰ
ਸੁੱਤਾ ਹੋਇਆ ਬੰਦਾ ਤੇ ਮੋਇਆ ਬੰਦਾ ਇਕ ਬਰਾਬਰ ਹੁੰਦਾ ਹੈ।
ਸਾਉਣ ਸੁੱਤੀ, ਖਰੀ ਵਿਗੁੱਤੀ
ਸਾਉਣ ਵਿਚ ਦਿਨੇ ਸੌਣਾ ਚੰਗਾ ਨਹੀਂ ਮੰਨਿਆਂ ਜਾਂਦਾ। ਸੁਸਤੀ ਸਿਹਤ ਤੇ ਕੰਮ ਵਿਗਾੜ ਦਿੰਦੀ ਹੈ ।
ਸੋਗ ਦਿਲ ਦਾ ਰੋਗ
ਚਿੰਤਾ ਬੀਮਾਰੀਆਂ ਦਾ ਕਾਰਣ ਬਣਦੀ ਹੈ ।
ਸਲਾਹ ਕੰਧਾਂ ਕੋਲੋਂ ਵੀ ਲੈਣੀ ਚਾਹੀਦੀ ਹੈ
ਕੋਈ ਕੰਮ ਕਰਨ ਲਗਿਆਂ ਕਿਸੇ ਦੀ ਸਲਾਹ ਲੈਣੀ ਚੰਗੀ ਹੁੰਦੀ ਹੈ।
ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕ ਵਾਰ
ਸਸਤੀ ਸ਼ੈ ਛੇਤੀ ਖਰਾਬ ਹੋ ਜਾਂਦੀ ਹੈ ਅਤੇ ਘੜੀ ਮੁੜੀ ਨਵੀਂ ਖਰੀਦਣੀ ਪੈਂਦੀ ਹੈ, ਪਰ ਮਹਿੰਗੀ ਵਧੀਆ ਸ਼ੈ ਇਕ ਵੇਰਾਂ ਦੀ ਖਰੀਦੀ ਹੋਈ ਕਿੰਨਾਂ ਚਿਰ ਲੰਘਾ ਦੇਂਦੀ ਹੈ।
ਸਵਾਲ ਗੰਦਮ, ਜਵਾਬ ਚਣਾਂ (ਸਵਾਲ ਕਣਕ, ਜਵਾਬ ਛੋਲੇ)
ਪੁੱਛੀ ਗਈ ਗੱਲ ਦਾ ਜਵਾਬ ਹੋਰ ਦਾ ਹੋਰ ਦੇ ਦੇਣਾ ।
ਸਹਿਜ ਪੱਕੇ ਸੋ ਮਿੱਠਾ
ਠਰੰਮ੍ਹੇ ਨਾਲ ਕੰਮ ਕਰਨ ਨਾਲ ਕੰਮ ਸਹੀ ਹੋ ਜਾਂਦਾ ਹੈ ।
ਸੱਸ ਨਾ ਨਨਾਣ ਆਪੇ ਵਹੁਟੀ ਪਰਧਾਨ
ਜਦੋਂ ਕਿਸੇ ਮਨੁੱਖ ਨੂੰ ਸਮਾਜਿਕ ਜਾਂ ਪਰਿਵਾਰਕ ਰੋਕ ਟੋਕ ਨਾ ਹੋਵੇ ਉਹ ਆਪਣੀ ਮਨਮਰਜ਼ੀ ਨਾਲ ਕੋਈ ਵੀ ਕੰਮ ਕਰੇ, ਕੋਈ ਪੁਛਣ ਗਿਛਣ ਵਾਲਾ ਨਾ ਹੋਵੇ।
ਸਹੁੰ ਦੇਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ
ਆਦਮੀ ਆਪਣੇ ਆਪ ਬਾਰੇ ਹੀ ਕਿਸੇ ਗੱਲ ਦਾ ਭਰੋਸਾ ਦਿਵਾ ਜਾਂ ਜੁੰਮੇਵਾਰੀ ਉਠਾ ਸਕਦਾ ਹੈ, ਹੋਰ ਕਿਸੇ ਦੇ ਮਨ ਦਾ ਕੋਈ ਪਤਾ ਨਹੀਂ ਹੁੰਦਾ।
ਸੱਚ ਆਖਣਾ ਅੱਧੀ ਲੜਾਈ
ਸੱਚੀ ਗੱਲ ਹਮੇਸ਼ਾਂ ਕੌੜੀ ਲਗਦੀ ਆ, ਲੋਕ ਸੱਚੀ ਗੱਲ ਆਖਣ ਵਾਲੇ ਨੂੰ ਬੁਰਾ ਸਮਝਦੇ ਹਨ ।