ਸਹੇ ਦੀ ਨਹੀਂ, ਮੈਨੂੰ ਪਹੇ ਦੀ ਪਈ ਹੈ
ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ ।
ਸੱਜਣ ਛੱਡੀਏ ਰੰਗ ਸਿਉਂ, ਬਹੁੜ ਵੀ ਆਵਣ ਕੰਮ
ਜੇ ਸੱਜਣ ਮਿੱਤਰਾਂ ਤੋਂ ਵਿਛੜਨਾ ਤੇ ਅੱਡ ਹੋਣਾ ਹੀ ਪਵੇ, ਤਾਂ ਰੁੱਸ ਲੜ ਕੇ ਨਹੀਂ, ਸਗੋਂ ਸੁਲ੍ਹਾ-ਸਫਾਈ ਨਾਲ ਜਾਣਾ ਚਾਹੀਦਾ ਹੈ, ਤਾਂ ਜੁ ਫਿਰ ਵੀ ਕਿਤੇ ਕੰਮ ਆ ਸਕਣ ।
ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ
ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ ।
ਸੱਜਣਾਂ ਦੇ ਲਾਰੇ ਸਦਾ ਕਵਾਰੇ
ਜਦੋਂ ਕੋਈ ਮਨੁੱਖ ਲਾਰੇ ਲਾ ਕੇ ਅੰਤ ਵਿਚ ਕੰਮ ਕਰਨੋ ਕੋਰਾ ਜਵਾਬ ਦੇ ਦੇਵੇ।
ਸ਼ਹਿਰ ਦਾ ਝੋਰਾ, ਕਾਜ਼ੀ ਨੂੰ
ਜਿਹੜਾ ਆਪਣੇ ਜੋਗਾ ਵੀ ਨਾ ਹੋਵੇ ਪਰ ਚਿੰਤਾ ਬਹੁਤਿਆਂ ਦੇ ਸੁੱਖ ਦੀ ਕਰੇ ।
ਸੱਤ ਡਿੱਗਾ ਜਹਾਨ ਡਿੱਗਾ
ਜਦ ਕਿਸੇ ਦਾ ਆਚਰਨ ਜਾਂ ਧਰਮ ਜਾਂਦਾ ਰਹੇ, ਤਾਂ ਸਮਝੋ ਕਿ ਉਹਦਾ ਸਭ ਕੁਝ ਹੀ ਜਾਂਦਾ ਰਿਹਾ ।
ਸ਼ਕਲ ਡੂਮਾਂ ਦੀ ਦਿਮਾਗ਼ ਪਰੀਆਂ ਦਾ
ਜਿਹੜਾ ਮਨੁੱਖ ਸ਼ਕਲ ਤੋਂ ਭੱਦਾ ਹੁੰਦਾ ਹੋਵੇ ਪਰ ਫੈਸ਼ਨ ਕਰਕੇ ਆਪਣੀ ਟੌਹਰ ਕੱਢ ਕੇ ਰੱਖੇ, ਨਖਰਾ ਕਰੇ।
ਸ਼ਕਲ ਮੋਮਨਾਂ ਕਰਤੂਤ ਕਾਫ਼ਰਾਂ
ਬਾਹਰੋਂ ਨੇਕ ਤੇ ਭਜਨੀਕ ਜਾਪਣਾ, ਪਰ ਕੰਮ ਕਰਨੇ ਭੈੜੇ ਤੇ ਬੇਧਰਮੀਆਂ ਵਾਲੇ।
ਸਖੀ ਨਾਲੋਂ ਸੂਮ ਭਲਾ, ਜੋ ਤੁਰਤ ਦੇਵੇ ਜਵਾਬ
ਟਾਲ-ਮਟੋਲੇ ਕਰਨ ਵਾਲੇ ਨਾਲੋਂ ਜਵਾਬ ਦੇਣ ਵਾਲਾ ਹੀ ਚੰਗਾ ਹੈ ।
ਸਬਰ ਦਾ ਫੱਲ ਮਿੱਠਾ
ਸਬਰ ਤੇ ਧੀਰਜ ਦੀ ਪ੍ਰੇਰਨਾ ਦੇਣ ਲਈ ਇਸ ਅਖ਼ਾਣ ਦੀ ਵਰਤੋਂ ਕੀਤੀ ਜਾਂਦੀ ਹੈ।