ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ, ਨਾ ਜੁੱਲੀ
ਜਦਂੋ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ ਤੇ ਪਿੱਛੋਂ ਉਸ ਨੂੰ ਛਲਾਵੇ ਦਾ ਗਿਆਨ ਹੋਵੇ ਤਾਂ ਕਹਿੰਦੇ ਹਨ।
ਸਮੁੰਦਰ ‘ਚ ਮੋਤੀਆਂ ਦਾ ਕਾਲ
ਸਭ ਕੁਝ ਹੁੰਦੇ ਹੋਏ ਵੀ ਰੋਂਦੇ ਰਹਿਣਾ ਜਾਂ ਹੁੰਦਿਆਂ ਸੁੰਦਿਆਂ ਕੰਜੂਸੀ ਕਰਨੀ।
ਸਰਫਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ
ਜਦ ਕੋਈ ਸੂਮ ਬੱਚਤ ਕਰੇ ਪਰ ਨੁਕਸਾਨ ਵੱਧ ਹੋ ਜਾਵੇ ।
ਸ਼ਰਮ ਕਰੇਂਦਾ ਅੰਦਰ ਵੜਿਆ ਮੂਰਖ ਆਖੇ ਮੈਥੋਂ ਡਰਿਆ
ਮੂਰਖ ਤੋਂ ਟਾਲਾ ਵੱਟੋ ਤਾਂ ਉਹ ਸਮਝਦਾ ਹੈ ਮੈਥੋਂ ਡਰ ਗਿਆ ।
ਸ਼ਰੀਕ ਮਿੱਟੀ ਦਾ ਵੀ ਮਾਣ ਨਹੀਂ
ਇਹ ਅਖ਼ਾਣ ਸ਼ਰੀਕਾਂ ਦੀ ਸ਼ਰੀਕਾਂ ਵਲ ਮੰਦੀ ਭਾਵਨਾ ਦਾ ਪ੍ਰਗਟਾ ਕਰਦਾ ਹੈ।