ਇਕ ਸੱਪ ਦੂਜਾ ਉੱਡਣਾ
ਜਦੋਂ ਇਕ ਬੰਦੇ ਵਿਚ ਇਕ ਤੋਂ ਵਧ ਕੇ ਭੈੜੇ ਗੁਣ ਹੋਣ ਤਾਂ ਕਹਿੰਦੇ ਹਨ।
ਇਕੋ ਆਂਡਾ ਉਹ ਵੀ ਗੰਦਾ
ਜਦ ਕਿਸੇ ਨੂੰ ਕਿਸੇ ਇਕ ਸ਼ੈ ਜਾਂ ਜਣੇ ਦਾ ਸਹਾਰਾ ਹੋਵੇ ਤੇ ਉਹ ਵੀ ਭੈੜਾ ਨਿਕਲ ਆਵੇ ਤਾਂ ਉਸ ਤੇ ਢੁਕਾਉਂਦੇ ਹਨ।
ਇਕ ਹੱਥ ਨਾਲ ਤਾੜੀ ਨਹੀਂ ਵੱਜਦੀ
ਲੜਾਈ ਵਿੱਚ ਦੋਵੇਂ ਧਿਰਾਂ ਦਾ ਕਸੂਰ ਹੁੰਦਾ ਹੈ ।
ਇੱਟ ਚੁੱਕਦੇ ਨੂੰ ਪੱਥਰ ਤਿਆਰ
ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
ਇਕ ਹੋਵੇ ਕਮਲਾ ਤਾਂ ਸਮਝਾਏ ਵਿਹੜਾ, ਵਿਹੜਾ ਹੋਏ ਕਮਲਾ ਤਾਂ ਸਮਝਾਏ ਕਿਹੜਾ
ਜੇਕਰ ਕਿਸੇ ਥਾਂ ਇਕ ਆਦਮੀ ਮਾੜਾ ਹੇਵੇ, ਤਾਂ ਉਸ ਨੂੰ ਉਸ ਦੇ ਸਾਥੀ ਸਮਝਾ ਸਕਦੇ ਹਨ, ਪਰ ਜੇਕਰ ਸਾਰੇ ਮਾੜੇ ਹੋਣ, ਤਾਂ ਉਨ੍ਹਾ ਨੂੰ ਸਿੱਧੇ ਰਾਹੇ ਕੋਈ ਨਹੀਂ ਪਾ ਸਕਦਾ।
ਇੱਟ ਦਾ ਜਵਾਬ ਪੱਥਰ
ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
ਇਕ ਕਮਲੀ ਦੂਜੇ ਪੈ ਗਈ ਸਿਵਿਆਂ ਦੇ ਰਾਹ
ਜਦੋਂ ਕੋਈ ਬੰਦਾ ਕਿਸੇ ਇਕ ਕੰਮ ਦੇ ਯੋਗ ਨਾ ਹੋਵੇ, ਪਰੰਤੂ ਉਸ ਨੂੰ ਅੱਗੇ ਉਸ ਤੋਂ ਵੀ ਮੁਸਕਿਲ ਕੰਮ ਕਰਨਾ ਪੈ ਜਾਵੇ।
ਇੱਟ ਦੀ ਦੇਣੀ, ਪੱਥਰ ਦੀ ਲੈਣੀ
ਜਿਹਾ ਵਰਤੋਗੇ, ਤਿਹਾ ਅਗੋਂ ਕੋਈ ਵਰਤੇਗਾ।
ਇਕ ਕਰੇਲਾ ਦੂਜਾ ਨਿੰਮ ਚੜ੍ਹਿਆ
ਜਦੋਂ ਇਕ ਬੰਦ ਪਹਿਲਾਂ ਹੀ ਬੁਰਾ ਹੋਵੇ ਪਰ ਕਿਸੇ ਹੋਰ ਕਾਰਨ ਹੋਰ ਬੁਰਾ ਹੋ ਜਾਵੇ ।
ਇੱਲ ਝੁਰਾਟੀ ਧਾੜੀ, ਜਠੇਰਿਆਂ ਤੇ ਚਾੜ੍ਹੀ
ਜਦੋਂ ਕੋਈ ਚੀਜ਼ ਹੱਥੋਂ ਜਾ ਰਹੀ ਹੋਵੇ ਜਾਂ ਖ਼ਰਾਬ ਹੋ ਰਹੀ ਹੋਵੇ ਤੇ ਉਹੀ ਚੀਜ਼ ਕਿਸੇ ਨੂੰ ਦੇ ਕੇ ਅਹਿਸਾਨ ਜਤਾਉਣਾ ।