ਨਜ਼ਰ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ
ਕਿਹਾ ਜਾਂਦਾ ਹੈ ਕਿ ਕਿਸੇ ਦੀ ਬੁਰੀ ਨਜ਼ਰ ਕੁਝ ਵੀ ਅਨਰੱਥ ਕਰ ਸਕਦੀ ਹੈ।
ਨਾਈ ਆਪਣੇ ਵਾਲ ਆਪ ਨਹੀਂ ਮੁੰਨ ਸਕਦਾ
ਕਈ ਵੀ ਆਪਣੇ ਸਾਰੇ ਕੰਮ ਆਪ ਨਹੀਂ ਕਰ ਸਕੀਦ, ਦੂਜਿਆਂ ਦੀ ਲੋੜ ਪੈਂਦੀ ਹੈ।
ਦੁੱਧ ਵਾਲੀ ਗਾਂ ਦੀ ਲੱਤ ਵੀ ਸਹਿਣੀ ਪੈਂਦੀ ਹੈ
ਕਮਾਈ ਕਰਨ ਵਾਲੇ ਦੀਆਂ ਚੰਗੀਆਂ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ।
ਨਦੀ ਨਾਵ ਸੰਜੋਗੀ ਮੇਲੇ
ਵਿਛੜਨ ਸਮੇਂ ਮੁੜ ਕੇ ਮਿਲਣ ਨੂੰ ਸੰਜੋਗ ਤੇ ਛਡ ਦਿੱਤਾ ਜਾਵੇ ਤਾਂ ਵਰਤਦੇ ਹਨ।
ਨਾਈਆ ਵਾਲ ਕਿੰਨੇ ਨੀ, ਆਪੇ ਸਾਹਮਣੇ ਆ ਜਾਣਗੇ
ਕਿਸੇ ਮਿਹਨਤ ਜਾਂ ਕੰਮ ਦਾ ਪਤਾ ਉਸਦੇ ਨਿਕਲੇ ਨਤੀਜੇ ਤੋਂ ਹੀ ਪਤਾ ਲਗ ਸਕਦਾ ਹੈ।
ਦੂਰ ਦੇ ਢੋਲ ਸੁਹਾਵਣੇ
ਜਦ ਕੋਈ ਚੀਜ਼ ਦੂਰੋਂ ਚੰਗੀ ਲੱਗੇ, ਪਰ ਨੇੜੇ ਆਉਣ ਤੇ ਤੰਗ ਕਰੇ ਤੇ ਬੁਰੀ ਲੱਗੇ ਤਾਂ ਕਹਿੰਦੇ ਹਨ।
ਨੱਚਣ ਲੱਗੀ ਤਾਂ ਘੁੰਗਟ (ਘੁੰਡ) ਕਾਹਦਾ ?
ਜੇ ਕੋਈ ਕੰਮ ਤਾਂ ਮਾੜਾ ਕਰੇ ਪਰ ਲੋਕਾਂ ਤੋਂ ਛੁਪਉਣਾ ਵੀ ਚਾਹੇ।
ਨਾਈਆਂ ਸੁਣਿਆ ਗਰਾਈਆਂ ਸੁਣਿਆ
ਨਾਈ ਦੇ ਰਾਹੀਂ ਕੋਈ ਵੀ ਚੰਗੀ-ਮਾੜੀ ਗੱਲ ਬੜੀ ਜਲਦੀ ਫੈਲ ਜਾਂਦੀ ਹੈ।
ਦੇਸੀ ਟੱਟੂ, ਖ਼ੁਰਾਸਾਨੀ ਦੁਲੱਤੇ
ਵਿਦੇਸੀਆਂ ਦੀ ਨਕਲ ਕਰਨਾ, ਜੋ ਅਢੁੱਕਵੀ ਪ੍ਰਤੀਤ ਹੋਵੇ।
ਨਾ ਆਏ ਦੀ ਖੁਸ਼ੀ ਨ ਗਏ ਦਾ ਗ਼ਮ
ਜਿਸ ਨੂੰ ਕਿਸੇ ਦੇ ਆਉਣ ਜਾਂ ਜਾਣ ਨਾਲ ਕੋਈ ਫ਼ਰਕ ਨਾ ਪਵੇ। ਮਸਤੀ ਵਿਚ ਰਹਿਣ ਵਾਲਾ ਮਨੁੱਖ, ਰੁਖਾ ਮਨੁੱਖ।