ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ
ਕੰਮ ਅਜਿਹੇ ਢੰਗ ਨਾਲ ਕੀਤਾ ਜਾਵੇ ਕਿਕੰਮ ਵੀ ਹੋ ਜਾਵੇ ਤੇ ਕਿਸੇ ਦਾ ਨੁਕਸਾਨ ਵੀ ਨਾ ਹੋਵੇ।
ਸੁੱਕੀ ਨਾਲ ਗਿੱਲੀ ਵੀ ਬਲ ਜਾਂਦੀ ਹੈ
ਚੰਗੇ ਬੰਦੇ ਦਾ ਅਸਰ ਬੁਰੇ ਨੂੰ ਵੀ ਤਾਰ ਦੇਂਦਾ ਹੈ।
ਹੱਸਣੇ ਘਰ ਵੱਸਣੇ
ਹੱਸਦੇ ਖੇਡਦੇ ਦੇ ਖਿੜੇ ਮੱਥੇ ਰਹਿਣ ਵਾਲੇ ਸਦਾ ਸੁਖੀ ਹੁੰਦੇ ਹਨ।
ਹਿੰਗ ਲੱਗੇ ਨਾ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ
ਜਦ ਇਹ ਕਹਿਣਾ ਹੋਵੇ ਕਿ ਕੋਈ ਕੰਮ ਮੁਫ਼ਤੋ-ਮੁਫ਼ਤੀ ਹੋ ਜਾਏਗਾ ।
ਸੱਪਾਂ ਦੇ ਪੁੱਤਰ ਕਦੇ ਮਿੱਤਰ ਨਹੀਂ ਹੁੰਦੇ
ਵੈਰੀਆਂ ਦੀ ਉਲਾਦ ਵੀ ਵੈਰ ਕਮਾਉਣੋਂ ਨਹੀਂ ਟਲਦੀ ਉਹਨਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ।
ਸੁਣੋ ਸਾਰਿਆਂ ਦੀ ਕਰੋ ਦਿਲ ਦੀ
ਸਭ ਦੀ ਰਾਏ ਲੈਣ ਤੋਂ ਬਾਅਦ ਫੈਸਲਾ ਆਪਣੇ ਦਿਮਾਗ਼ ਨਾਲ ਲਓ।
ਹੱਥ ਕੰਗਣ ਨੂੰ (ਸ਼ੀਸ਼ਾ) ਆਰਸੀ ਕੀ, ਪੜ੍ਹੇ ਲਿਖੇ ਨੂੰ ਫ਼ਾਰਸੀ ਕੀ
ਸਾਮ੍ਹਣੇ ਪਈ ਚੀਜ਼ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ ।
ਹਿਲੇ ਨੂੰ ਹਿਲਾਈਏ ਨਾ, ਹਿਲੇ ਦਾ ਭਾਅ ਗਵਾਈਏ ਨਾ
ਕਿਸੇ ਨੂੰ ਸਿਰ ਨਹੀਂ ਚਾੜ੍ਹਨਾ ਚਾਹੀਦਾ, ਪਰ ਜੇ ਗਿੱਝ ਜਾਵੇ ਤਾਂ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ।
ਸੱਭੇ ਭੇਡਾਂ ਮੂੰਹ ਕਾਲੀਆਂ
ਏਥੇ ਸਾਰੇ ਦੇ ਸਾਰੇ ਬੰਦੇ ਹੀ ਭੈੜੇ ਹਨ।
ਸੁੱਤਾ ਮੋਇਆ ਇਕ ਬਰਾਬਰ
ਸੁੱਤਾ ਹੋਇਆ ਬੰਦਾ ਤੇ ਮੋਇਆ ਬੰਦਾ ਇਕ ਬਰਾਬਰ ਹੁੰਦਾ ਹੈ।