Skip to content
cropped-cropped-Billa_Logo.png
  • ਪੰਜਾਬੀ ਮੁਹਾਵਰੇ ਅਤੇ ਅਖਾਣ
  • ਪੰਜਾਬੀ ਮੁਹਾਵਰੇ ਅਤੇ ਅਖਾਣ

Tag: ਪੰਜਾਬੀ ਮੁਹਾਵਰੇ ਅਤੇ ਅਖਾਣ

ਨਾਈਆਂ ਦੀ ਜੰਞ ਸੱਭੇ ਰਾਜੇ

ਜਦੋਂ ਕਿਸੇ ਟੋਲੀ ਵਿਚ ਸਾਰੇ ਬੰਦੇ ਜਿਹੇ ਹੋਣ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

ਦੇਖਾ-ਦੇਖੀ ਸਾਧਿਆ ਜੋਗ, ਛਿੱਜੀ ਕਾਇਆਂ ਵਧਿਆ ਰੋਗ

ਜਦ ਕੋਈ ਜਣਾ ਹੋਰਨਾਂ ਦੀ ਰੀਸੇ ਕੋਈ ਔਖਾ ਕੰਮ ਅਰੰਭ ਲਵੇ ਤੇ ਮਗਰੋਂ ਉਹਨੂੰ ਨਿਬਾਹ ਨਾ ਸਕੇ, ਸਗੋਂ ਨੁਕਸਾਨ ਉਠਾਵੇ, ਤਾਂ ਕਹਿੰਦੇ ਹਨ।

ਨਾ ਹਾੜ੍ਹ ਸੁੱਕੇ ਨਾ ਸਾਉਣ ਹਰੇ

ਸਦਾ ਇਕੋ ਜਿਹੀ ਹਾਲਤ ਰਹਿਣੀ।

ਨਾਨੀ ਖਸਮ ਕਰੇ, ਤੇ ਦੋਹਤਾ ਚੱਟੀ ਭਰੇ

ਜਦ ਕਸੂਰ ਕੋਈ ਕਰੇ, ਤੇ ਉਹਦਾ ਡੰਨ ਕਿਸੇ ਹੋਰ ਨੂੰ ਭਰਨਾ ਪਵੇ, ਤਾਂ ਕਹਿੰਦੇ ਹਨ।

ਦੇਣਾ ਭਲਾ ਨਾ ਬਾਪ ਦਾ, ਬੇਟੀ ਭਲੀ ਨਾ ਇੱਕ

ਕਰਜ਼ਾ ਪਿਓ ਪਾਸੋਂ ਲਿਆ ਵੀ ਮਾੜਾ ਹੁੰਦਾ ਹੈ। ਧੀ ਇਕ ਵੀ ਮਾਪਿਆਂ ਲਈ ਚਿੰਤਾ ਦੁੱਖ ਦਾ ਕਾਰਨ ਹੁੰਦੀ ਹੈ।

ਨਾ ਹਿੰਗ ਲਗੇ ਨਾ ਫਟਕੜੀ ਰੰਗ ਚੋਖਾ

ਬਿਨਾ ਕਿਸੇ ਮਿਹਨਤ ਦੇ ਜਾਂ ਕੁਝ ਖਰਚਣ ਦੇ ਚੀਜ਼ ਪ੍ਰਾਪਤ ਹੋ ਜਾਵੇ, ਤਾਂ ਵਰਤਦੇ ਹਨ।

ਨਾਲੇ ਗੰਗਾ ਦਾ ਇਸ਼ਨਾਨ, ਨਾਲੇ ਵੰਞਾਂ ਦਾ ਵਪਾਰ

ਨਾਲੇ ਪੁੰਨ ਨਾਲੇ ਫਲੀਆਂ; ਕਿਸੇ ਇਕ ਕੰਮ ਨਾਲ ਦੂਜਾ ਕੋਈ ਹੋਰ ਕੰਮ ਮੁਫ਼ਤੋ-ਮੁਫ਼ਤੀ ਹੋ ਜਾਣਾ।

ਦਾਨ, ਵਿਤ ਸਮਾਨ

ਪੁੰਨ ਦਾਨ ਆਪਣੀ ਪਾਇਆਂ ਮੁਤਾਬਕ ਕਰਨਾ ਚਾਹੀਦਾ ਹੈ।

ਦੋਂਹ ਘਰਾਂ ਦਾ ਪਰਾਹੁਣਾ ਭੁੱਖਾ ਰਹਿੰਦਾ ਹੈ

ਦੋਂਹ ਬੇੜੀਆਂ ਵਿਚ ਲੱਤਾਂ ਰੱਖਣ ਵਾਲਾ ਪਾਰ ਨਹੀਂ ਪੁੱਜਦਾ।

ਨਾ ਕੰਮ ਦਾ ਨਾ ਕਾਜ ਦਾ ਦੁਸ਼ਮਨ ਅਨਾਜ ਦਾ

ਵਿਹਲੇ ਮਨੁੱਖ ਲਈ ਵਰਤਿਆ ਜਾਂਦਾ ਹੈ।

← Previous
Next →
cropped-cropped-Billa_Logo.png
Shahid Bhagat Singh Nagar, Nawanshahr, Punjab
Copyright © [year] Billa PB_32 wala | Designed by Amarjit Singh "Billa"
Facebook Whatsapp