ਤੰਦ ਨਾ ਤਾਣੀ, ਜੁਲਾਹਿਆਂ ਨਾਲ ਡਾਂਗੋ-ਡਾਂਗੀ
ਖ਼ਿਆਲੀ ਪਲਾਅ ਪਕਾਉਣੇ।
ਥੁੱਕੀਂ ਵੜੇ ਨਹੀਂ ਪਕਦੇ
ਖਰਚ, ਖੇਚਲ ਬਿਨਾਂ ਕੋਈ ਕੰਮ ਨਹੀਂ ਹੁੰਦਾ।
ਡੁੱਬਦੇ ਨੂੰ ਤੀਲੇ ਦਾ ਸਹਾਰਾ
ਜਦੋਂ ਔਖੇ ਸਮੇਂ ਕਿਸੇ ਦੁੱਖੀ ਮਨੁੱਖ ਨੂੰ ਕਿਸੇ ਪਾਸੋਂ ਮਾੜੀ ਮੋਟੀ ਵੀ ਮਦਦ ਮਿਲ ਜਾਵੇ ।
ਤਾਏ ਦੀ ਧੀ ਚੱਲੀ, ਮੈ ਕਿਉਂ ਰਹਾਂ ਕੱਲੀ
ਜਦੋਂ ਕੋਈ ਕਿਸੇ ਦੀ ਰੀਸ ਨਾਲ ਕੰਮ ਕਰੇ ਤਾਂ ਉਸ ਸੰਬੰਧੀ ਇਹ ਅਖਾਣ ਵਰਤਦੇ ਹਨ।
ਥੋੜ੍ਹਾ ਖਾਣਾ ਸੁੱਖੀ ਰਹਿਣਾ
ਲੋੜ ਤੋਂ ਵੱਧ ਖਾਣ ਨਾਲ ਸਰੀਰ ਨੂੰ ਕਈ ਰੋਗ ਲਗ ਜਾਂਦੇ ਹਨ, ਸੰਜਮ ਨਾਲ ਕੀਤੀ ਹੋਈ ਕਮਾਈ ਸ਼ਾਂਤੀ ਦਿੰਦੀ ਹੈ ।
ਡੁੱਬੀ ਤਾਂ ਜੇ ਸਾਹ ਨਾ ਆਇਆ
ਜਦ ਆਪਣੇ ਯਤਨਾਂ, ਕੋਸ਼ਿਸ਼ਾਂ ਦੇ ਹੁੰਦਿਆਂ ਵੀ ਨੁਕਸਾਨ ਹੋ ਜਾਵੇ, ਤੇ ਅੱਗੋਂ ਕੋਈ ਸਲਾਹ ਦੇਵੇ ਕਿ ਆਹ ਕਰਨਾ ਸੀ ਤੇ ਔਹ ਕਰਨਾ ਸੀ, ਤਾਂ ਕਹਿੰਦੇ ਹਨ।
ਤਾੜੀ ਇਕ ਹੱਥ ਨਾਲ ਨਹੀਂ ਵਜਦੀ
ਲੜਾਈ ਝਗੜਾ ਹਮੇਸ਼ਾਂ ਦੋਹਾਂ ਧਿਰਾਂ ਦੀ ਆਪਸੀ ਖਿੱਚੋਤਾਣ ਨਾਲ ਹੁੰਦਾ ਹੈ।
ਥੋੜ੍ਹਾ ਜੁੱਸਾ, ਕਰੋਧ ਵਧੀਕ
ਮਾੜੇ ਆਦਮੀ ਨੂੰ ਗੁੱਸਾ ਬਹੁਤ ਆਉਂਦਾ ਹੈ।
ਜਿੱਥੇ ਚਾਹ, ਓਥੇ ਰਾਹ
ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।
ਜੇਠ ਹਾੜ੍ਹ ਗੁੱਠੀਂ, ਸਾਵਣ ਭਾਦਰੋਂ ਰੁੱਖੀਂ
ਜੇਠ ਹਾੜ੍ਹ ਦੀ ਗਰਮੀ ਤੋਂ ਬਚਣ ਲਈ ਅੰਦਰ ਵੜ ਕੇ ਰਹਿਣਾ ਚਾਹੀਦਾ ਹੈ। ਪਰੰਤੂ ਸਾਵਣ ਭਾਦਰੋਂ ਦੇ ਹੁਸੜ ਵਿਚ ਦਰੱਖ਼ਤਾਂ ਹੇਠ ਖੁੱਲ੍ਹੇ ਥਾਂ।