ਟੱਟੂ ਭਾੜੇ ਕਰਨਾ ਹੈ, ਤਾਂ ਕੁੜਮਾਂ ਦਾ ਹੀ ਕਰਨਾ ਹੈ ?
ਜਦ ਕੋਈ ਸ਼ੈ ਪੈਸੇ ਦੇ ਕੇ ਹੀ ਲੈਣੀ ਹੈ, ਤਾਂ ਸਾਕ ਸੰਬੰਧੀ ਜਾਂ ਮਿੱਤਰਾਂ ਪਾਸੋਂ ਲੈ ਕੇ ਵਾਧੂ ਅਹਿਸਾਨ ਕਿਉਂ ਝੱਲੀਏ ?
ਜਿੱਥੇ ਜਾਵੇ ਤੱਤ ਭਲੱਤੀ, ਤਾਂਦਲਾ ਵਿਕੇ ਉਸੇ ਹੱਟੀ
ਚੰਦਰਾ ਬੰਦਾ ਜਿੱਥੇ ਵੀ ਜਾਵੇਗਾ, ਓਥੇ ਵੀ ਚੰਦਰੇ ਕੰਮ ਕਰੇਗਾ।
ਜੇਡਾ ਸਿਰ, ਓਡੀਆ ਸਿਰ ਪੀੜਾਂ
ਜਿੰਨੀਆ ਕਿਸੇ ਦੀਆਂ ਜਿੰਮੇਵਾਰੀ ਵਧੇਰੇ ਹੋਣ, ਉਨਾਂ ਹੀ ਉਹ ਦੁਖੀ ਹੁੰਦਾ ਹੈ।
ਟੱਬਰ ਭੁੱਖਾ ਮਰੇ ਤੇ ਆਪ ਸੈਰਾਂ ਕਰੇ
ਜਦੋਂ ਕਿਸੇ ਦਾ ਪਰਿਵਾਰ ਤਾਂ ਭੁੱਖਾ ਮਰੇ ਪ੍ਰੰਤੂ ਆਪ ਐਸ਼ ਕਰਦਾ ਫਿਰੇ।
ਜਿੱਥੇ ਪਈ ਫੁੱਟ, ਉੱਥੇ ਪਈ ਲੁੱਟ
ਏਕਤਾ ਵਿਚ ਤਾਕਤ ਹੁੰਦੀ ਹੈ।
ਜੇ ਪੱਤ ਲੋੜੇਂ ਆਪਣੀ, ਛੱਡ ਬੁਰੇ ਦਾ ਸਾਥ
ਜੇਕਰ ਅਪਣੀ ਇੱਜਤ ਬਚਾਉਣੀ ਹੈ ਤਾ ਬੁਰੇ ਬੰਦੇ ਦੀ ਸੰਗਤ ਨਾ ਕਰੋ।
ਟਾਟ ਦੀ ਜੁੱਲੀ ਰੇਸ਼ਮ ਦਾ ਬਖੀਆ
ਘਟੀਆ ਚੀਜ ਦੀ ਸਜਾਵਟ ਉੱਤੇ ਬਹੁਤ ਖ਼ਰਚ ਕਰਨਾ।
ਜਿੱਥੇ ਰੁੱਖ ਨਹੀਂ, ਓਥੇ ਅਰਿੰਡ ਪਰਧਾਨ
ਜਿੱਥੇ ਚੰਗੇ ਗੁਣੀ ਬੰਦਿਆਂ ਦੀ ਘਾਟ ਹੋਵੇ, ਓਥੇ ਮਮੂਲੀ ਯੋਗਤਾ ਵਾਲੇ ਵੱਡੇ ਬਣ ਬਹਿੰਦੇ ਹਨ।
ਜੈਸਾ ਦੇਸ ਤੈਸਾ ਭੇਸ
ਜਿਸ ਦੇਸ਼ ਵਿਚ ਤੁਸੀਂ ਵਸਦੇ ਹੋ ਉਸ ਦੇਸ ਦੇ ਰਸਮੋ-ਰਿਵਾਜ਼ ਅਨੁਸਾਰ ਆਪਣੇ ਆਪ ਨੂੰ ਢਾਲਣਾ, ਜ਼ਰੂਰਤ ਅਨੁਸਾਰ ਬਦਲਣ ਲਈ ਵਰਤਦੇ ਹਨ।
ਟਿੰਡ ਦਾਣੇ, ਘਰਾਟੀਂ ਸਾਈਆਂ
ਚੀਜ਼ ਥੋੜ੍ਹੀ ਹੋਣੀ ਢੰਡੋਰਾ ਬਹੁਤਾ ਪਿੱਟਣਾ।