ਜੱਗ ਚਲੋ ਚਲੀ ਦਾ ਮੇਲਾ
ਸੰਸਾਰ ਨਾਸ਼ਵਾਨ ਹੈ ਮੌਤ ਸਚਾਈ ਹੈ।
ਜੱਟ ਭੇਲੀ ਦੇਸੀ, ਗੰਨਾ ਨਾ ਦੇਸੀ
ਜੱਟ ਗੰਨਾ ਨਹੀਂ ਦੇਂਦਾ, ਗੁੜ ਦੀ ਭੇਲੀ ਦੇ ਦੇਂਦਾ ਹੈ।
ਜਾਂ ਜੱਟ ਦੀ ਪੱਕੀ ਬਿਆਈ, ਕਿਸੇ ਨੂੰ ਫੁੱਫੀ ਕਿਸੇ ਨੂੰ ਤਾਈ, ਜਾਂ ਜੱਟ ਦੇ ਡੱਡੇ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ
ਜੱਟ ਦੇ ਜੀਵਨ ਦਾ ਪੱਖ ਇਸ ਅਖਾਣ ਵਿਚ ਦਰਸਾਇਆ ਗਿਆ ਹੈ। ਭਾਵ ਹੈ ਆਪਣੇ ਮਤਲਬ ਲਈ ਹਰ ਕੋਈ ਮਿੱਠਾ ਬਣ ਜਾਂਦਾ ਹੈ।ਜਾਗਦਿਆਂ ਦੀਆਂ ਕੱਟੀਆਂ, ਤੇ ਸੁੱਤਿਆਂ ਦੇ ਕੱਟੇ
ਜੱਟ ਸੋਨੇ ਦਾ, ਥੱਲਾ ਪਿੱਤਲ ਦਾ
ਜਦੋਂ ਕਿਸੇ ਵਿਚ ਸੌ ਗੁਣ ਹੁੰਦਿਆ ਨਾਲ ਇਕ ਔਗੁਣ ਵੀ ਹੋਵੇ ਉਦੋਂ ਕਹਿੰਦੇ ਹਨ।
ਜੱਟ ਮਹਿਆਂ ਸੰਸਾਰ ਕਬੀਲਾ ਗਾਲਦੇ ਜਾਂ ਕੁੱਕੜ, ਕਾਂ, ਕਿਰਾੜ ਕਬੀਲਾ ਪਾਲਦੇ
ਜਦੋਂ ਕੋਈ ਬੰਦਾ ਆਪਣੇ ਹੀ ਖ਼ਾਨਦਾਨ ਜਾਂ ਜਾਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰਕਤਾਂ ਕਰੇ, ਉਦੋਂ ਕਹਿੰਦੇ ਹਨ।
ਜਾਂ ਦਿਨ ਹੋਣ ਸਵੱਲੜੇ ਭੁੱਜੇ ਉੱਗਣ ਮੋਠ
ਚੰਗੀ ਕਿਸਮਤ ਨਾਲ ਵਿਗੜੇ ਕੰਮ ਵੀ ਰਾਸ ਹੋ ਜਾਦੇ ਹਨ।
ਜੱਟ ਹੇਠ ਪਿਆ ਵੀ ਮਾਰੇ ਤੇ ਉੱਤੇ ਪਿਆ ਵੀ
ਜਦੋਂ ਕੋਈ ਲਿੱਸਾ ਜਾਂ ਡਾਢਾ ਹੋ ਕੇ ਕਿਸੇ ਨੂੰ ਹਰ ਹਾਲਤ ਵਿਚ ਨੁਕਸਾਨ ਪੁਚਾਏ ਉਦੋਂ ਕਹਿੰਦੇ ਹਨ।
ਜੱਟ ਮੋਇਆ ਜਾਣੀਏ ਜਾਂ ਤੇਰ੍ਹਵਾਂ ਹੋਵੇ
ਭਾਵ ਇਹ ਹੈ ਕਿ ਜੱਟ ਇਤਨਾ ਸਖ਼ਤ-ਜਾਨ ਹੁੰਦਾ ਏ ਕਿ ਛੇਤੀ ਛੇਤੀ ਮਰ ਕੇ ਵੀ ਕਾਬੂ ਨਹੀਂ ਆਉਂਦਾ!
ਜਾਂਦੇ ਚੋਰ ਦੀ ਲੰਗੋਟੀ ਸਹੀ
ਜਦੋਂ ਹੋਏ ਨੁਕਸਾਨ ਵਿਚੋਂ ਕੁਝ ਨਾ ਕੁਝ ਮੁੜ ਆਵੇ।
ਜੱਟ ਹੋਇਆ ਕਮਲਾ ਖ਼ੁਦਾ ਨੂੰ ਲੈ ਗਏ ਚੋਰ
ਜਦੋਂ ਕੋਈ ਬੰਦਾ ਜਾਣ ਬੁੱਝ ਕੇ ਭੋਲਾ ਜਾਂ ਯਮਲਾ ਬਣ ਜਾਏ ਉਦੋਂ ਕਹਿੰਦੇ ਹਨ।