ਜਿਸਦਾ ਖਾਈਏ ਉਸੇ ਦੇ ਗੁਣ ਗਾਈਏ
ਜਿਸ ਤੋਂ ਲਾਭ ਪ੍ਰਾਪਤ ਹੋਵੇ ਉਸਦੀ ਹੀ ਵਡਿਆਈ ਕਰੀਏ।
ਜੱਟ ਜੱਟਾਂ ਦੇ, ਭੋਲੂ ਨਰੈਣ ਦਾ
ਜਦ ਕੋਈ ਬੰਦਾ ਵਿੱਛੜ ਕੇ ਵੀ ਆਪਣਿਆ ਵਿਚ ਹੀ ਆ ਮਿਲੇ, ਉਦੋਂ ਕਹਿੰਦੇ ਹਨ।
ਜੱਟਾਂ ਤੋਂ ਰਾਜ ਨਹੀਂ, ਮੋਠੋਂ ਕਾਜ ਨਹੀਂ
ਜਦੋਂ ਕਿਸੇ ਮਾਮੂਲੀ ਜਿਹੇ ਆਦਮੀ ਪਾਸੋਂ ਵੱਡੀ ਸਾਰੀ ਸਹਾਇਤਾ ਦੀ ਆਸ ਪੂਰੀ ਨਾ ਹੋਵੇ ਉਦੋਂ ਕਹਿੰਦੇ ਹਨ।
ਜਿਸਦੇ ਪੈਰ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ
ਜਿਸ ਨੂੰ ਦੁੱਖ ਲਗਦਾ ਹੈ ਉਸ ਨੂੰ ਹੀ ਪੀੜ ਹੁੰਦੀ ਹੈ।
ਛੋਲਿਆਂ ਨਾਲ ਘੁਣ ਵੀ ਪਿਸ ਜਾਂਦਾ ਹੈ;
ਕਈ ਵਾਰੀ ਵੱਡੀ ਚੀਜ਼ ਨਾਲ ਨਿੱਕੀ ਚੀਜ਼ ਵੀ ਤਬਾਹ ਹੋ ਜਾਂਦੀ ਹੈ।
ਜੱਟ ਤੇ ਸੂਰ ਬਰਾਬਰ ਜੱਟ ਤੋਲਾ ਭਾਰਾ, ਸੂਰ ਖੁੱਟੇ ਮਰਲਾ ਜੱਟ ਵਿਘਾ ਸਾਰਾ
ਇਸ ਆਖਾਣ ਵਿਚ ਜੱਟ ਨੂੰ ਸੂਰ ਨਾਲੋਂ ਵੀ ਵਧੇਰਾ ਅੱਖੜ ਦੱਸਿਆ ਗਿਆ ਹੈ ਕਿਉਂਕਿ ਜੱਟ ਆਈ ਤੇ ਆਇਆ ਹੋਇਆ ਬੁਰਾ ਹੁੰਦਾ ਹੈ।
ਜੱਟੀ ਚਾਰੇ ਥੋਕ ਸਵਾਰਦੀ, ਇੱਕੋ ਵੇਲੇ ਉੱਨ ਤੁੰਬਦੀ, ਬਾਲ ਖਿਡਾਉਂਦੀ, ਚਿੜੀਆਂ ਮੋੜਦੀ ਤੇ ਲੇਲੇ ਚਾਰਦੀ
ਇਸ ਅਖਾਣ ਵਿਚ ਜੱਟੀ ਦੇ ਸੁਚੱਜੇ ਤੇ ਕਾਮੇ ਸੁਭਾਅ ਦੀ ਸ਼ਲਾਘਾ ਕੀਤੀ ਗਈ ਹੈ।
ਜਿਸ ਨੂੰ ਚਾਹ, ਉਸ ਨੂੰ ਲੱਭੇ ਰਾਹ
ਜਦ ਕੋਈ ਆਦਮੀ ਕੋਈ ਕੰਮ ਕਰਨ ਦਾ ਦਿਲੋਂ ਚਾਹਵਾਨ ਹੋਵੇ, ਤਾਂ ਉਹ ਉਹਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ।
ਜਸ ਜੀਉਣਾ, ਅਪਜਸ ਮਰਨਾ। ਬਦਨਾਮੀ ਭਰੀ ਜਿੰਦਗੀ ਨਾਲੋਂ ਮੌਤ ਚੰਗੀ ।
ਅਸਲੀ ਅਰਥਾਂ ਵਿਚ ਜੀਉਂਦਾ ਉਹੋ ਹੈ ਜਿਸ ਨੂੰ ਲੋਕ ਸਲਾਹੁੰਦੇ ਹੋਣ। ਬਦਨਾਮ ਹੋਇਆ ਬੰਦਾ ਮੋਇਆਂ ਬਰਾਬਰ ਹੈ।
ਜੱਟ ਦਾ ਹਾਸਾ ਭੰਨ, ਗੁਆਏ ਪਾਸਾ
ਹਾਸਾ ਠੱਠਾ ਕਰਦਿਆਂ ਜੇ ਕਿਸੇ ਦੀ ਹਰਕਤ ਨਾਲ ਕਿਸੇ ਨੂੰ ਸੱਟ ਫ਼ੱਟ ਲੱਗ ਜਾਏ ਉਦੋਂ ਕਹਿੰਦੇ ਹਨ।