ਲਾਲ ਗੋਦੜੀਆ ਵਿਚ ਨਹੀਂ ਲੁਕੇ ਰਹਿੰਦੇ
ਗ਼ਰੀਬੀ ਹੋਣਹਾਰ ਬੱਚਿਆ ਦੀ ਰਾਹ ਨਹੀਂ ਰੋਕ ਸਕਦੀ।
ਵਾਹੁੰਦਿਆ ਦੀ ਜੋਗ ਗਈ ਤੇ ਚੋਬਰਾਂ ਦੇ ਜੰਮ ਪਈ
ਜਦ ਕੋਈ ਜਣਾ ਮਿਹਨਤ ਕਰ ਕਰ ਕੇ ਖਪਦਾ ਰਹੇ, ਪਰ ਉਹਨੂੰ ਤਾਂ ਹੱਥ ਕੁਝ ਵੀ ਨਾ ਆਵੇ, ਤੇ ਵਿਹਲੜ ਹੱਥ ਰੰਗ ਬਹਿਣ, ਤਾਂ ਕਹਿੰਦੇ ਹਨ।
ਲਿਖੇ ਮੂਸਾ ਪੜ੍ਹੇ ਖੁਦਾ
ਜਦ ਕਿਸੇ ਦੀ ਲਿਖਤ ਭੈੜੀ ਹੋਵੇ ਤੇ ਕਿਸੇ ਤੋਂ ਪੜ੍ਹੀ ਨਾ ਜਾ ਸਕੇ ।
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ
ਖਾਰੇ ਖੂਹ ਨਾ ਹੁੰਦੇ ਮਿੱਠੇ, ਭਾਵੇਂ ਸੌ ਮਣ ਗੁੜ ਘੱਤੀਏ। ਨਿੰਮ ਨਾ ਮਿੱਠੀ ਹੋਂਵਦੀ ਸ਼ੱਕਰ ਘੀ ਨਾਲ
ਲੁੱਚਾ ਆਖੇ ਮੈਂ ਸਭ ਤੋਂ ਉੱਚਾ
ਜਦੋਂ ਬਦਮਾਸ਼ ਤੇ ਲੜਾਕੇ ਬੰਦੇ ਸਮਾਜ ਵਿਚ ਚੌਧਰੀ ਅਖਵਾਣ, ਓਦੋਂ ਵਰਤਦੇ ਹਨ।
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ
ਪੱਕੇ ਹੋਏ ਸੁਭਾ ਵਟਾਏ ਬਦਲਾਏ ਨਹੀਂ ਜਾ ਸਕਦੇ।
ਮਰਦਾਂ ਤੇ ਘੋੜਿਆਂ ਕੰਮ ਪੈਣ ਅਵੱਲੇ
ਜਦ ਕਿਸੇ ਜਣੇ ਨੂੰ ਕੋਈ ਔਖਾ ਕੰਮ ਅਚਨਚੇਤ ਆ ਪਵੇ, ਤਾਂ ਉਹਨੂੰ ਹੱਲਾਸ਼ੇਰੀ ਦੇਣ ਲਈ ਵਰਤਦੇ ਹਨ।
ਮਾਂ ਫਿਰੇ ਫੋਸੀ ਫੋਸੀ ਨੂੰ, ਤੇ ਪੁੱਤ ਗੁਹਾਰੇ ਬਖਸ਼ੇ
ਜਦ ਕੋਈ ਗ਼ਰੀਬ ਆਦਮੀ ਵਿਤੋਂ ਵਧ ਕੇ ਦਾਨ ਜਾਂ ਖਰਚ ਕਰਨ ਲੱਗ ਪਵੇ, ਤਾਂ ਕਹਿੰਦੇ ਹਨ।
ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ
ਜਦ ਕੋਈ ਪਹਿਲਾਂ ਤੇ ਕਿਸੇ ਕੰਮ ਨੂੰ ਚੰਗਾ ਭਲਾ ਕਰੀ ਜਾਵੇ, ਪਰ ਕੋਈ ਸਹਾਇਕ ਆਉਂਦਾ ਵੇਖ ਕੇ ਵਿੱਟਰ ਬਹੇ ਤਾਂ ਕਹਿੰਦੇ ਹਨ।
ਰਾਮ ਰਾਮ ਜਪਣਾ, ਪਰਾਇਆ ਮਾਲ ਅਪਣਾ
ਮੂੰਹ ਵਿਚ ਰਾਮ ਰਾਮ, ਤੇ ਕੱਛ ਵਿਚ ਛੁਰੀ, ਬਗਲਾ ਭਗਤ ਬਣ ਕੇ ਹੋਰਨਾਂ ਨੂੰ ਠੱਗਣ ਵਾਲੇ ਬਾਬਤ ਕਹਿੰਦੇ ਹਨ।