ਘੁਮਿਆਰੀ ਆਪਣਾ ਹੀ ਭਾਂਡਾ ਸਲਾਹੁੰਦੀ ਹੈ
ਹਰ ਕਿਸੇ ਨੂੰ ਆਪਣੀ ਸ਼ੈ ਹੀ ਚੰਗੀ ਲੱਗਦੀ ਹੈ, ਆਪਣਾ ਨੀਂਗਰ ਪਰਾਇਆ ਢੀਂਗਰ।
ਚਾਦਰ ਵੇਖ ਕੇ ਪੈਰ ਪਸਾਰਨੇ
ਆਮਦਨ ਅਨੁਸਾਰ ਖ਼ਰਚ ਕਰਨਾ।
ਛੱਜ ਤਾਂ ਬੋਲੇ ਛਾਣਨੀ ਕੀ ਬੋਲੇ
ਜਦ ਕੋਈ ਐਬਾਂ, ਨੁਕਸਾਂ ਵਾਲਾ ਬੰਦਾ ਆਪਣੇ ਨਾਲੋਂ ਚੰਗੇਰਿਆਂ ਦੇ ਨੁਕਸ ਕੱਢੇ ਤੇ ਐਬ ਫੋਲੇ ਤਾਂ ਕਹਿੰਦੇ ਹਨ।
ਘਰ ਦੀ ਅੱਧੀ, ਬਾਹਰ ਦੀ ਪੂਰੀ ਕੋਲੋਂ ਚੰਗੀ
ਘਰ ਦੀ ਥੋੜ੍ਹੀ ਚੀਜ਼ ਵੀ ਬਾਹਰੋਂ ਮੰਗੀ ਚੀਜ਼ ਤੋਂ ਚੰਗੀ ਹੁੰਦੀ ਹੈ।
ਘੋੜਾ ਘਾਹ ਨਾਲ ਯਾਰੀ ਲਾਵੇਗਾ ਤਾਂ ਕੀ ਖਾਵੇਗਾ
ਆਪਣੇ ਪੇਟ ਦੇ ਹਿੱਤ ਖ਼ਾਤਿਰ ਸਭ ਯਾਰੀਆਂ ਵਿਸਰ ਜਾਦੀਆਂ ਹਨ।
ਚਾਰ ਦਿਨ ਦੀ ਚਾਨਣੀ ਫੇਰ ਹਨੇਰੀ ਰਾਤ
ਦੁਨੀਆ ਵਿਚ ਸੁਖ ਥੋੜ੍ਹਾ ਹੈ ਤੇ ਦੁੱਖ ਬਹੁਤਾ। ਥੋੜ੍ਹੇ ਦਿਨ ਸੁਖ ਦੇ ਲੰਘੇ ਫਿਰ ਦੁੱਖ ਨੇ ਡੇਰੇ ਲਾ ਲਏ।
ਛੱਡਿਆ ਗਿਰਾਂ ਤੇ ਕੀ ਲੈਣਾ ਨਾ
ਜਦੋਂ ਕਿਸੇ ਨਾਲ ਦਿਲੋਂ ਸਾਂਝ ਨਾ ਰਹੇ, ਉਸ ਬਾਰੇ ਨਾ ਸੋਚੋ।
ਘਰ ਦੀ ਕੁਕੜੀ/ਮੁਰਗੀ ਦਾਲ ਬਰਾਬਰ
ਘਰ ਦੀ ਪਲੀ ਹੋਈ ਕੁਕੜੀ ਬਜਾਰੋਂ ਲਿਆਂਦੀ ਦਾਲ ਨਾਲੋਂ ਸਸਤੀ ਪੈਂਦੀ ਹੈ। ਘਰ ਬਣਾਈ ਚੰਗੀ ਸੋਹਣੀ ਚੀਜ਼ ਮੁੱਲ ਦੀ ਮਮੂਲੀ ਚੀਜ਼ ਨਾਲੋਂ ਸਸਤੀ ਹੁੰਦੀ ਹੈ।
ਘੋੜੇ ਦੀ ਪੂਛ ਲੰਬੀ ਹੋਵੇਗੀ ਤਾਂ ਆਪਣਾ ਆਪ ਹੀ ਕੱਜੇਗੀ
ਜੇ ਕਿਸੇ ਕੋਲ ਕੋਈ ਚੀਜ਼ ਹੋਵੇਗੀ ਤਾਂ ਲਾਭ ਉਸੇ ਨੂੰ ਹੀ ਹੋਵੇਗਾ।
ਚਿੱਟੀ ਦਾੜ੍ਹੀ ਤੇ ਆਟਾ ਖ਼ਰਾਬ
ਜਦੋਂ ਕੋਈ ਸਿਆਣਾ ਵਿਅਕਤੀ ਕੋਈ ਸਮਾਜਿਕ ਕੁਰੀਤੀ ਕਰੇ ਤਾਂ ਇਹ ਵਰਤਿਆ ਜਾਂਦਾ ਹੈ।