ਛਿੱਕਾ ਟੁੱਟਾ ਬਿੱਲੀ ਦੇ ਭਾਗੀਂ
ਜਦ ਕਿਸੇ ਧਿਰ ਦਾ ਅਚਨਚੇਤ ਨੁਕਸਾਨ ਹੋ ਜਾਵੇ ਤੇ ਉਸ ਤੋਂ ਕੋਈ ਹੋਰ ਜਣਾ ਲਾਭ ਉਠਾ ਲਵੇ, ਤਾਂ ਕਹਿੰਦੇ ਹਨ।
ਘਰ ਦੀ ਖੰਡ ਕਿਰਕਿਰੀ, ਬਾਹਰ ਦਾ ਗੁੜ ਮਿੱਠਾ
ਜਦੋਂ ਘਰ ਦੀ ਚੰਗੀ ਚੀਜ ਪਸੰਦ ਨਾ ਆਵੇ, ਪਰ ਬਾਹਰੋਂ ਮਾੜੀ ਵੀ ਚੰਗੀ ਲੱਗੇ, ਤਾ ਕਹਿੰਦੇ ਹਨ।
ਚਮੜੀ ਜਾਵੇ, ਦਮੜੀ ਨਾ ਜਾਵੇ
ਜਿਹੜਾ ਕੰਜੂਸ ਬੰਦਾ ਵੱਧ ਤੋਂ ਵੱਧ ਔਖਿਆਈ ਝੱਲ ਕੇ ਵੀ ਪੈਸਾ ਬਚਾਉਣ ਦਾ ਜਤਨ ਕਰੇ, ਉਸ ਤੇ ਘਟਾਉਂਦੇ ਹਨ।
ਚਿੜੀ ਦਾ ਦੁੱਧ ਲਿਆਉਣਾ
ਕਿਸੇ ਅਣਹੋਣੀ ਗੱਲ ਨੂੰ ਕਰ ਵਿਖਾਲਣਾ।
ਛੀਹ-ਛੀਹ ਕੀਤਿਆਂ ਕੋਈ ਪਾਣੀ ਨਹੀ ਪੀਂਦਾ
ਜਦੋਂ ਕੋਈਂ ਵਾਰ ਵਾਰ ਕਹਿਣ ਤੇ ਵੀ ਲੋੜ ਦੀ ਚੀਜ ਨਾ ਲਵੇ।
ਘਰ ਫੂਕ ਤਮਾਸਾ ਵੇਖਣਾ
ਆਪਣਾ ਨੁਕਸਾਨ ਕਰਕੇ ਖ਼ੁਸ਼ ਹੋਣਾ।
ਚੜ੍ਹਦੇ ਸੂਰਜਾ ਨੂੰ ਸਲਾਮਾਂ
ਤਾਕਤਵਰ ਤੇ ਚੜ੍ਹਤ ਵਾਲੇ ਬੰਦੇ ਦੀ ਸਾਰੇ ਸਿਫ਼ਤ ਕਰਦੇ ਹਨ ਜਾਂ ਉਸ ਅੱਗੇ ਝੁਕਦੇ ਹਨ।
ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ
ਮਾੜੇ ਬੰਦੇ ਦੇ ਸਿਰ ਦੁੱਖ ਆ ਪਵੇ, ਤਾਂ ਮੂਰਖ ਲੋਕ ਦੁੱਖ ਘਟਾਉਣ ਦੀ ਥਾਂ ਹੱਸਦੇ ਤੇ ਖੁਸ਼ ਹੁੰਦੇ ਹਨ, ਤਮਾਸ਼ਾ ਵੇਖਦੇ ਹਨ।
ਛੋਟਾ ਮੂੰਹ ਤੇ ਵੱਡੀ ਬਾਤ
ਜਦ ਕਿਸੇ ਵੱਡੇ ਪਰਤਾਪੀ ਬੰਦੇ ਦਾ ਕੋਈ ਨੁਕਸ ਦੱਸਣ ਲੱਗਿਆਂ ਆਦਮੀ ਝਕੇ ਕਿ ਮੈਂ ਮਮੂਲੀ ਬੰਦਾ ਹਾਂ ਤੇ ਗੱਲ ਹੈ ਬਹੁਤ ਵੱਡੇ ਆਦਮੀ ਬਾਰੇ ਤੇ ਭੈੜੀ, ਤਾਂ ਕਹਿੰਦੇ ਹਨ।
ਘਰ ਲੜਾਕੀ, ਬਾਹਰ ਸੰਘਣੀ ਮੇਲੋ ਮੇਰਾ ਨਾਂ
ਘਰ ਵਾਲਿਆਂ ਨਾਲ ਤਾਂ ਅਜੋੜ ਰੱਖਣਾ, ਪਰ ਬਾਹਰ ਮਿੱਠੀ ਬਣ ਕੇ ਰਹਿਣਾ ।