ਅੰਨ੍ਹਾ ਕੁੱਤਾ ਵਾ ਨੂੰ ਭੌਂਕੇ
ਕਿਸੇ ਗੱਲ ਦਾ ਪਤਾ, ਥਹੁ ਨਾ, ਪਰ ਐਵੇਂ ਹੀ ਸਿਰ ਡਾਹੀ ਤੇ ਅਗਲੇ ਨੂੰ ਖਪਾਈ ਜਾਣਾ।
ਉਲਟੀ ਵਾੜ ਖੇਤ ਨੂੰ ਖਾਏ
ਜਦ ਰਖਵਾਲੇ ਹੀ ਚੀਜ਼ ਨੂੰ ਨੁਕਸਾਨ ਪੁਚਾਉਣ ।
ਊਠ ਦੇ ਗਲ ਟੱਲੀ
ਜਦੋਂ ਕੋਈ ਨਿੱਕੀ ਜਿਹੀ ਕੁੜੀ ਨੂੰ ਵੱਡੀ ਸਾਰੀ ਉਮਰ ਵਾਲੇ ਮਨੁੱਖ ਨਾਲ ਵਿਆਹ ਦਿੱਤਾ ਜਾਵੇ, ਤਾਂ ਕਹਿੰਦੇ ਹਨ।
ਅੱਖੋਂ ਦਿਸੇ ਨਾ, ਨਾਂ ਨੂਰ ਭਰੀ
ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।
ਅੰਨ੍ਹਾ ਕੀ ਭਾਲੇ ਦੋ ਅੱਖਾਂ
ਕਿਸੇ ਵਿਅਕਤੀ ਨੂੰ ਜੇ ਅਪਨੀ ਮਨਪਸੰਦ ਦੀ ਚੀਜ਼ ਲੱਭ ਜਾਵੇ ਤਾਂ ਵਰਤਦੇ ਹਨ।
ਉਲਟੇ ਬਾਂਸ ਬਰੇਲੀ ਨੂੰ
ਕਿਸੇ ਦਾ ਵਿਵਹਾਰ ਜਾਂ ਰਹੁ-ਰੀਤ ਦੇ ਉਲਟ ਗੱਲ ਕਰਨਾ ।
ਊਠ ਨਾ ਕੁੱਦੇ ਬੋਰੇ ਕੁੱਦੇ
ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ, ਪਰ ਕੋਈ ਅਣਹੱਕਾ ਰੌਲਾ ਪਾਉਣ ਲੱਗ ਪਵੇ ।
ਅੱਖੋਂ ਅੰਨ੍ਹੀ, ਨਾਂ ਨੂਰ ਕੌਰ
ਜਿਸਦਾ ਨਾਂ ਗੁਣਾਂ ਦੇ ਬਿਲਕੁਲ ਉਲਟ ਹੋਵੇ ।
ਉੱਠ ਬੁੱਢਾ ਹੋ ਗਿਆ ਪਰ ਮੂਤਰਨਾ ਨਾ ਆਇਆ
ਜਦ ਕੋਈ ਵਡੇਰੀ ਉਮਰ ਦਾ ਪੁਰਸ਼ ਜਾਂ ਇਸਤਰੀ ਕੋਈ ਕੁਚੱਜਾ ਕੰਮ ਕਰੇ।
ਓੜਕ ਬੱਚਾ ਮੂਲਿਆ, ਤੂੰ ਹੱਟੀ ਬਹਿਣਾ
ਜਦੋਂ ਕੋਈ ਕਦੇ ਕਿਸੇ ਕੰਮ ਨੂੰ ਹੱਥ ਪਾਵੇ ਤੇ ਕਦੇ ਕਿਸੇ ਨੂੰ, ਪਰ ਸਫਲ ਕਿਸੇ ਵਿਚ ਵੀ ਨਾ ਹੋਵੇ, ਤਾਂ ਅੰਤ ਨੂੰ ਹਾਰ ਕੇ ਪਿਤਾ-ਪੁਰਖੀ ਕੰਮ ਹੀ ਕਰਨਾ ਪੈਂਦਾ ਹੈ।