ਜਦੋਂ ਦੇ ਜੰਮੇ ਲਾਲ ਓਦੋਂ ਦਾ ਇਹੋ ਹਾਲ
ਜਦੋਂ ਕੋਈ ਮਨੁੱਖ ਆਪਣੀਆਂ ਆਦਤਾਂ ਸੁਧਾਰੇ, ਬਾਰ ਬਾਰ ਗ਼ਲਤੀਆਂ ਕਰਦਾ ਜਾਏ ਤਾਂ ਵਰਤਦੇ ਹਨ।
ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ
ਜਦੋਂ ਉਮੀਦ ਤੋਂ ਵੱਧ ਕੋਈ ਚੀਜ਼ ਮਿਲੇ ਤਾਂ ਵਰਤਦੇ ਹਨ।
ਜੱਗ ਚਲੋ ਚਲੀ ਦਾ ਮੇਲਾ
ਸੰਸਾਰ ਨਾਸ਼ਵਾਨ ਹੈ ਮੌਤ ਸਚਾਈ ਹੈ।
ਜੱਟ ਹੇਠ ਪਿਆ ਵੀ ਮਾਰੇ ਤੇ ਉੱਤੇ ਪਿਆ ਵੀ
ਜਦੋਂ ਕੋਈ ਲਿੱਸਾ ਜਾਂ ਡਾਢਾ ਹੋ ਕੇ ਕਿਸੇ ਨੂੰ ਹਰ ਹਾਲਤ ਵਿਚ ਨੁਕਸਾਨ ਪੁਚਾਏ ਉਦੋਂ ਕਹਿੰਦੇ ਹਨ।
ਜੱਟ ਹੋਇਆ ਕਮਲਾ ਖ਼ੁਦਾ ਨੂੰ ਲੈ ਗਏ ਚੋਰ
ਜਦੋਂ ਕੋਈ ਬੰਦਾ ਜਾਣ ਬੁੱਝ ਕੇ ਭੋਲਾ ਜਾਂ ਯਮਲਾ ਬਣ ਜਾਏ ਉਦੋਂ ਕਹਿੰਦੇ ਹਨ।
ਜੱਟ ਕੀ ਜਾਣੇ ਕੋਕਲੇ (ਗੁਲਗੁਲੇ) ਪਦ ਬਹੇੜੇ ਖਾ
ਇਸ ਅਖਾਣ ਵਿਚ ਜੱਟ ਦੀ ਸਾਦਗੀ ਤੇ ਭੋਲੇਪਣ ਵਲ ਇਸ਼ਾਰਾ ਹੈ ਜੋ ਪਦ ਬਹੇੜੇ ਤੇ ਗੁਲਗੁਲੇ ਵਿਚਲਾ ਫ਼ਰਕ ਵੀ ਨਹੀਂ ਜਾਣਦਾ ।
ਜੱਟ ਕੀ ਜਾਣੇ ਲੌਗਾਂ ਦਾ ਭਾਅ
ਇਸ ਆਖਾਣ ਵਿਚ ਜੱਟ ਦਾ ਭੋਲਾਪਣ ਦਰਸਾਇਆ ਗਿਆ ਹੈ। ਜੱਟ ਦਾ ਰੋਜ਼ ਦਾ ਵਾਹ ਕਣਕ ਨਾਲ ਹੈ, ਲੌਗਾਂ ਬਾਰੇ ਉਹ ਕੀ ਜਾਣੇ?
ਜੱਟ ਗੰਨਾ ਨਹੀਂ ਦੇਂਦਾ, (ਗੁੜ ਦੀ) ਭੇਲੀ ਦੇ ਦੇਂਦਾ ਹੈ
ਇਸ ਅਖਾਣ ਵਿਚ ਜੱਟ ਦੇ ਅਲਬੇਲੇ ਸੁਭਾਅ ਵਲ ਇਸ਼ਾਰਾ ਹੈ। ਜਿਹੜਾ ਬੰਦਾ ਮੰਗਣ ਤੇ ਥੋੜ੍ਹੀ ਜਿੰਨੀ ਚੀਜ਼ ਵੀ ਨਾ ਦੇਵੇ ਤੇ ਰੌਂ ਵਿਚ ਆਇਆ ਉਸ ਤੋਂ ਕਈ ਗੁਣਾਂ ਵਧ ਦੇਵੇ, ਉਸ ਸੰਬੰਧੀ ਕਹਿੰਦੇ ਹਨ।
ਜੱਟ ਜੱਟਾਂ ਦੇ, ਭੋਲੂ ਨਰੈਣ ਦਾ
ਜਦ ਕੋਈ ਬੰਦਾ ਵਿੱਛੜ ਕੇ ਵੀ ਆਪਣਿਆ ਵਿਚ ਹੀ ਆ ਮਿਲੇ, ਉਦੋਂ ਕਹਿੰਦੇ ਹਨ।
ਜੱਟ ਤੇ ਸੂਰ ਬਰਾਬਰ ਜੱਟ ਤੋਲਾ ਭਾਰਾ, ਸੂਰ ਖੁੱਟੇ ਮਰਲਾ ਜੱਟ ਵਿਘਾ ਸਾਰਾ
ਇਸ ਆਖਾਣ ਵਿਚ ਜੱਟ ਨੂੰ ਸੂਰ ਨਾਲੋਂ ਵੀ ਵਧੇਰਾ ਅੱਖੜ ਦੱਸਿਆ ਗਿਆ ਹੈ ਕਿਉਂਕਿ ਜੱਟ ਆਈ ਤੇ ਆਇਆ ਹੋਇਆ ਬੁਰਾ ਹੁੰਦਾ ਹੈ।