ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨੂੰ ਜੱਫੇ
ਜਦੋਂ ਕੋਈ ਆਪਣੇ ਵਿਤੋਂ ਵੱਡਾ ਕੰਮ ਕਰੇ ।
ਜਾਨ ਹੈ ਤਾਂ ਜਹਾਨ ਹੈ
ਕਿਸੇ ਰੋਗੀ ਤੇ ਕਮਜ਼ੋਰ ਬੰਦੇ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਲਈ ਵਧੇਰੀ ਖੇਚਲ ਵਾਲਾ ਕੰਮ ਨਾ ਕਰਨ ਲਈ ਸੁਝਾਉ ਦਿੱਤਾ ਗਿਆ ਹੈ।
ਜਾਂ ਜੱਟ ਦੀ ਪੱਕੀ ਬਿਆਈ, ਕਿਸੇ ਨੂੰ ਫੁੱਫੀ ਕਿਸੇ ਨੂੰ ਤਾਈ, ਜਾਂ ਜੱਟ ਦੇ ਡੱਡੇ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ
ਜੱਟ ਦੇ ਜੀਵਨ ਦਾ ਪੱਖ ਇਸ ਅਖਾਣ ਵਿਚ ਦਰਸਾਇਆ ਗਿਆ ਹੈ। ਭਾਵ ਹੈ ਆਪਣੇ ਮਤਲਬ ਲਈ ਹਰ ਕੋਈ ਮਿੱਠਾ ਬਣ ਜਾਂਦਾ ਹੈ।ਜਾਗਦਿਆਂ ਦੀਆਂ ਕੱਟੀਆਂ, ਤੇ ਸੁੱਤਿਆਂ ਦੇ ਕੱਟੇ
ਜਾਂ ਦਿਨ ਹੋਣ ਸਵੱਲੜੇ ਭੁੱਜੇ ਉੱਗਣ ਮੋਠ
ਚੰਗੀ ਕਿਸਮਤ ਨਾਲ ਵਿਗੜੇ ਕੰਮ ਵੀ ਰਾਸ ਹੋ ਜਾਦੇ ਹਨ।
ਜਾਂਦੇ ਚੋਰ ਦੀ ਲੰਗੋਟੀ ਸਹੀ
ਜਦੋਂ ਹੋਏ ਨੁਕਸਾਨ ਵਿਚੋਂ ਕੁਝ ਨਾ ਕੁਝ ਮੁੜ ਆਵੇ।
ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ
ਜਿੰਨੇ ਕਿਸੇ ਨੂੰ ਦੁੱਖ ਸਹਿਣੇ ਪੈਦੇ ਹਨ ਉਨਾਂ ਹੀ ਉਹ ਸਿਆਣਾ ਹੁੰਦਾ ਹੈ।
ਜਿਸ ਕੀਤੀ ਸ਼ਰਮ ਉਸ ਦੇ ਫੁੱਟੇ ਕਰਮ
ਜਿਹੜੇ ਬੰਦੇ ਕੋਈ ਵੀ ਕੰਮ ਕਰਨ ਵਿਚ ਮਹਿਸੂਸ ਕਰਦੇ ਹਨ, ਉਹ ਆਪਣੇ ਜੀਵਨ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ।
ਜਿਸ ਤਨ ਲੱਗੇ ਸੋ ਤਨ ਜਾਣੇ
ਆਪਣੀ ਤਕਲੀਫ਼ ਦਾ ਆਪਣੇ ਆਪ ਨੂੰ ਹੀ ਪਤਾ ਹੁੰਦਾ ਹੈ।
ਜਿਸਦਾ ਖਾਈਏ ਉਸੇ ਦੇ ਗੁਣ ਗਾਈਏ
ਜਿਸ ਤੋਂ ਲਾਭ ਪ੍ਰਾਪਤ ਹੋਵੇ ਉਸਦੀ ਹੀ ਵਡਿਆਈ ਕਰੀਏ।
ਜਿਸਦੇ ਪੈਰ ਨਾ ਫਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ
ਜਿਸ ਨੂੰ ਦੁੱਖ ਲਗਦਾ ਹੈ ਉਸ ਨੂੰ ਹੀ ਪੀੜ ਹੁੰਦੀ ਹੈ।