ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ
ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
ਕੱਛ ਵਿਚ ਛੁਰੀ, ਤੇ ਮੂੰਹ ਵਿਚ ਰਾਮ-ਰਾਮ
ਉਪਰੋਂ ਧਾਰਮਿਕ ਦਿਸਣਾ ਪਰ ਕੰਮ ਮਾੜੇ ਕਰਨੇ।
ਕਾਲ ਦੀ ਬੱਧੀ ਨਾ ਮੰਗਿਆ, ਪਰ ਬਾਲ ਦੀ ਬੱਧੀ ਮੰਗਿਆ
ਜਦ ਆਪ ਔਖੇ ਹੋਈਏ ਤਾਂ ਔਖਿਆਈ ਝੱਲ ਲਈਦੀ ਹੈ, ਕਿਸੇ ਅੱਗੇ ਹੱਥ ਨਹੀਂ ਅੱਡੀਦੇ ਤੇ
ਕੁੱਤੇ ਦੀ ਪੂਛ ਨੂੰ ਬਾਰਾਂ ਵਰ੍ਹੇ ਵੰਝਲੀ ਵਿਚ ਪਾ ਛੱਡਿਆ, ਉਹ ਫੇਰ ਵੀ ਵਿੰਗੀ ਦੀ ਵਿੰਗੀ
ਪੱਕ ਚੁੱਕਿਆ ਜਾਂ ਜੁਮਾਂਦਰੂ ਸੁਭਾ ਤਬਦੀਲ ਨਹੀਂ ਹੁੰਦਾ।
ਕੱਲ੍ਹ ਜੰਮੀ ਗਿੱਦੜੀ ਤੇ ਅੱਜ ਹੋਇਆ ਵਿਆਹ
ਉਮਰ ਦਾ ਕੱਚਾ ਹੈ, ਪਰ ਪੈਰ ਵੱਡਿਆਂ ਵੱਡਿਆਂ ਵਿਚ ਵਧ ਕੇ ਰੱਖਦਾ ਹੈ।
ਕਾਵਾਂ ਦੇ ਆਖਿਆਂ ਢੱਗੇ ਨਹੀ ਮਰਦੇ
ਜਦੋ ਕੋਈ ਭੈੜਾ ਕਿਸੇ ਨੂੰ ਬਦਅਸੀਸ ਦੇਵੇ ਤਾਂ ਉਸ ਤੋਂ ਬੇਪਰਵਾਹੀ ਵਰਤਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।
ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਜਾ ਮਸੀਤੇ ਹੱਗਦਾ ਹੈ
ਜਦ ਕਿਸੇ ਦੇ ਦਿਨ ਭੈੜੇ ਹੋਣ ਤਾਂ ਉਹਦੀ ਮੱਤ ਮਾਰੀ ਜਾਂਦੀ ਹੈ, ਅਤੇ ਉਹ ਅਜੇਹੀ ਕਰਤੂਤ ਕਰਦਾ ਹੈ ਜਿਸ ਤੋਂ ਉਹਨੂੰ ਬਹੁਤ ਨੁਕਸਾਨ ਹੁੰਦਾ ਹੈ।
ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ
ਜ਼ੁਬਾਨ ਦਾ ਪੱਕਾ ਨਾ ਹੋਣਾ।
ਕੱਲ੍ਹ ਨਾਮ ਕਾਲ ਦਾ
ਜਿਹੜਾ ਕੰਮ ਅੱਜ ਹੋ ਜਾਵੇ, ਉਹ ਚੰਗਾ ਹੁੰਦਾ ਹੈ।
ਕਿਸੇ ਨੂੰ ਵਗਾਰ ਖੇਚਲ ਨਹੀਂ ਪਾਈਦੀ
ਪਰ ਜਦ ਧੀ-ਪੁੱਤ ਨੂੰ ਲੋੜ ਜਾਂ ਔਖਿਆਈ ਬਣ ਜਾਵੇ, ਤਾਂ ਮਾਪੇ ਢੀਠ ਹੋ ਕੇ ਮੰਗਣ ਨੂੰ ਜਾਂ ਅਗਲੇ ਨੂੰ ਖੇਚਲ ਪਾਉਣ ਲਈ ਮਜ਼ਬੂਰ ਹੋ ਜਾਂਦੇ ਹਨ।