ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ
ਮੌਕੇ ਅਨੁਸਾਰ ਬਦਲ ਜਾਣਾ।
ਗੰਗਾ ਦਾ ਰਾਹ ਤਾਂ ਸਾਰੇ ਦਸਦੇ ਨੇ ਪਰ ਨਾਲ ਕੋਈ ਨੀ ਜਾਂਦਾ
ਸੁਕੀ ਦਲੇਰੀ ਦੇਣੀ, ਪਰ ਸਾਥ ਨਹੀਂ ਦੇਣਾ।
ਗਾਹਕ ਦਾ ਤੇ ਮੌਤ ਦਾ ਕੋਈ ਪਤਾ ਨਹੀਂ
ਗਾਹਕ ਤੇ ਮੌਤ ਦੇ ਆਉਣ ਦਾ ਸਮਾਂ ਮਨੁੱਖ ਨੂੰ ਨਹੀਂ ਪਤਾ ਹੁੰਦਾ।
ਗਿੱਦੜ ਦਾਖ ਨਾ ਅਪੜੇ ਆਖੇ ਥੂਹ ਕੌੜੀ
ਕੰਮ ਕਰਨ ਦੀ ਸ਼ਕਤੀ ਅਪਣੇ ਵਿਚ ਨਾ ਹੋਣਾ, ਪਰ ਦੋਸ਼ ਦੂਜਿਆਂ ਸਿਰ ਦੇਣਾ।