ਘਰ ਦੀ ਕੁਕੜੀ/ਮੁਰਗੀ ਦਾਲ ਬਰਾਬਰ
ਘਰ ਦੀ ਪਲੀ ਹੋਈ ਕੁਕੜੀ ਬਜਾਰੋਂ ਲਿਆਂਦੀ ਦਾਲ ਨਾਲੋਂ ਸਸਤੀ ਪੈਂਦੀ ਹੈ। ਘਰ ਬਣਾਈ ਚੰਗੀ ਸੋਹਣੀ ਚੀਜ਼ ਮੁੱਲ ਦੀ ਮਮੂਲੀ ਚੀਜ਼ ਨਾਲੋਂ ਸਸਤੀ ਹੁੰਦੀ ਹੈ।
ਘੋੜੇ ਦੀ ਪੂਛ ਲੰਬੀ ਹੋਵੇਗੀ ਤਾਂ ਆਪਣਾ ਆਪ ਹੀ ਕੱਜੇਗੀ
ਜੇ ਕਿਸੇ ਕੋਲ ਕੋਈ ਚੀਜ਼ ਹੋਵੇਗੀ ਤਾਂ ਲਾਭ ਉਸੇ ਨੂੰ ਹੀ ਹੋਵੇਗਾ।
ਘਰ ਦੀ ਖੰਡ ਕਿਰਕਿਰੀ, ਬਾਹਰ ਦਾ ਗੁੜ ਮਿੱਠਾ
ਜਦੋਂ ਘਰ ਦੀ ਚੰਗੀ ਚੀਜ ਪਸੰਦ ਨਾ ਆਵੇ, ਪਰ ਬਾਹਰੋਂ ਮਾੜੀ ਵੀ ਚੰਗੀ ਲੱਗੇ, ਤਾ ਕਹਿੰਦੇ ਹਨ।
ਘਰ ਫੂਕ ਤਮਾਸਾ ਵੇਖਣਾ
ਆਪਣਾ ਨੁਕਸਾਨ ਕਰਕੇ ਖ਼ੁਸ਼ ਹੋਣਾ।
ਘਰ ਲੜਾਕੀ, ਬਾਹਰ ਸੰਘਣੀ ਮੇਲੋ ਮੇਰਾ ਨਾਂ
ਘਰ ਵਾਲਿਆਂ ਨਾਲ ਤਾਂ ਅਜੋੜ ਰੱਖਣਾ, ਪਰ ਬਾਹਰ ਮਿੱਠੀ ਬਣ ਕੇ ਰਹਿਣਾ ।
ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਹੁੰਦਿਆਂ ਦੇ
ਇਹ ਅਖਾਣ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਘਰ ਦਾ ਵਾਸਾ ਰੱਖਣ ਨਾਲ, ਸਾਕਾਦਾਰੀ ਮਿਲਦੇ ਗਿਲਦੇ ਰਹਿਣ ਨਾਲ, ਖੇਤ ਵਾਹੁੰਦੇ ਰਹਿਣ ਨਾਲ ਹੀ ਮਾਲਕੀ ਕਾਇਮ ਰਹਿੰਦੀ ਹੈ।
ਘਰ ਵਾਲੇ ਘਰ ਨਹੀਂ, ਹੋਰ ਕਿਸੇ ਦਾ ਡਰ ਨਹੀਂ
ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ।
ਘਰੋਂ ਖਾਂਦਿਆਂ ਦੇ ਅੰਗ ਸਾਕ ਸੱਭੇ
ਰਿਸਤੇਦਾਰਾਂ ਦੇ ਸੰਬੰਧ ਖਾਂਦੇ ਪੀਦੇ ਸੰਬੰਧੀਆਂ ਨਾਲ ਹੀ ਹੁੰਦੇ ਹਨ।
ਘਰੋਂ ਘਰ ਗਵਾਇਆ, ਬਾਹਰ ਭੜੂਆ ਕਹਾਇਆ
ਆਪਣੇ ਘਰ ਦਾ ਨੁਕਸਾਨ ਕਰਾਉਣਾ ਤੇ ਬਾਹਰੋਂ ਮਖੌਲ ਕਰਵਾਉਣਾ।
ਘਰ ਸਭ ਤੋਂ ਉੱਤਮ ਪੂਰਬ ਭਾਵੇਂ ਪੱਛਮ
ਜੋ ਸੁਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ; ਜੋ ਸੁਖ, ਅਨੰਦ ਘਰ ਵਿਚ ਮਿਲ ਸਕਦਾ ਹੈ, ਉਹ ਬਾਹਰ ਨਹੀਂ ਮਿਲਦਾ।