ਚੋਰ ਦੀ ਮਾਂ ਕੋਠੀ ‘ਚ ਮੂੰਹ
ਮਾੜੇ ਆਦਮੀ ਦੀ ਸੰਗਤ ਕਾਰਨ ਨਾਲ ਸ਼ਰਮਿੰਦਗੀ ਹੁੰਦੀ ਹੀ ਹੈ।
ਚੱਜ ਨਾ ਆਚਾਰ ਤੇ ਘੁਲਣ ਨੂੰ ਤਿਆਰ
ਹਰ ਸਮੇਂ ਲੜਾਈ ਲਈ ਤਿਆਰ ਰਹਿਣ ਵਾਲੇ ਲਈ ਵਰਤਦੇ ਹਨ।
ਚੋਰ ਦੇ ਪੈਰ ਨਹੀਂ ਹੁੰਦੇ
ਚੋਰੀ ਕਰਨ ਆਇਆ ਚੋਰ ਰਤੀ ਭਰ ਖੜਕਾ ਹੋਣ ਤੇ ਨਸ ਜਾਂਦਾ ਹੈ।
ਚੰਗੀ ਕਰ ਬਹਾਲੀ, ਪੇੜੇ ਲਏ ਚੁਰਾ
ਜਦ ਕਿਸੇ ਨੂੰ ਚੰਗਾ ਸਮਝ ਕੇ ਜੁੰਮੇਵਾਰੀ ਵਾਲੇ ਥਾਂ ਬਹਾ ਦੇਈਏ ਅਤੇ ਉਹ ਅੱਗੋਂ ਬੇਈਮਾਨੀ ਕਰ ਕੇ ਆਪਣਾ ਉੱਲੂ ਸਿੱਧਾ ਕਰ ਕੇ ਤੇ ਆਪਣਿਆਂ ਨੂੰ ਪਾਲਣ ਲੱਗ ਪਵੇ, ਤਾਂ ਕਹਿੰਦੇ ਹਨ।
ਚੋਰ ਨਾਲੋਂ ਪੰਡ ਕਾਹਲੀ
ਜਦੋਂ ਅਸਲੀ ਬੰਦੇ ਦੀ ਥਾਂ ਕੋਈ ਹੋਰ ਬੰਦਾ ਕਾਹਲੀ ਕਰੇ।
ਚੰਦ ਚੜ੍ਹੇ ਗੁੱਝੇ ਨਹੀਂ ਰਹਿੰਦੇ
ਚੰਗੇ ਸ਼ੁਭ ਕੰਮ ਕਰਨ ਵਾਲੇ ਬੰਦੇ ਬਦੋ-ਬਦੀ ਮਸ਼ਹੂਰ ਹੋ ਜਾਂਦੇ ਹਨ।
ਚੋਰ ਨੂੰ ਖਾਂਦੇ ਨਾ ਵੇਖੀਏ, ਕੁੱਟੀਂਦੇ ਨੂੰ ਵੇਖੀਏ
ਚੋਰ ਨੂੰ ਚੋਰੀ ਦਾ ਮਾਲ ਖਾਂਦੇ ਨੂੰ ਨਾ ਵੇਖੀਏ, ਸਗੋਂ ਮਾਰ ਖਾਂਦੇ ਨੂੰ ਵੇਖੀਏ
ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ ਹੈ
ਸੱਚੇ ਸੁੱਚੇ ਬੰਦੇ ਦੀ ਨਿੰਦਿਆ ਕੀਤਿਆਂ ਉਸ ਦਾ ਕੁਝ ਨਹੀਂ ਵਿਗੜਦਾ, ਸਗੋਂ ਨਿੰਦਕ ਨੂੰ ਹੀ ਨੁਕਸਾਨ ਹੁੰਦਾ ਹੈ, ਉਹਦੀ ਹੀ ਭੰਡੀ ਹੁੰਦੀ ਹੈ।
ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ
ਨੁਕਸਾਨ ਵੱਲ ਦੇਖਣ ਤੋ ਪਹਿਲਾਂ ਨੁਕਸਾਨ ਦੇ ਕਰਨ ਵਾਲੇ ਨੂੰ ਸਮਝਣਾ ਚਾਹੀਦਾ ਹੈ।
ਚੰਦਰਾ ਗਵਾਂਢ ਤੇ ਲਾਈ ਲਗ ਖ਼ਸਮ ਨਾ ਹੋਵੇ
ਭੈੜੇ ਤੇ ਬੇਸਮਝ ਨਾਲ ਵਾਸਤਾ ਨਾ ਹੀ ਪਵੇ ਤਾਂ ਚੰਗਾ ਹੁੰਦਾ ਹੈ।