ਨੈਂ ਲੰਘੀ, ਖ਼ੁਆਜਾ ਵਿੱਸਰਿਆ
ਕੋਠਾ ਉੱਸਰਿਆ ਤਰਖਾਣ ਵਿੱਸਰਿਆ।
ਨੌਕਰ ਕੀ ਤੇ ਨਖਰਾ ਕੀ ?
ਨੌਕਰ ਨੂੰ ਆਕੜ ਕਰਨੀ ਨਹੀਂ ਬਣਦੀ।
ਨਮਾਜ਼ ਬਖ਼ਸਾਉਣ ਗਏ ਗਲ਼ ਰੋਜ਼ੇ ਪਾਏ
ਜਦੋਂ ਇਕ ਔਕੜ ਵਿੱਚੋ ਨਿਕਲਣ ਲਈ ਯਤਨ ਕਰਨ ਤੇ ਉਲਟੀ ਹੋਰ ਬਿਪਤਾ ਗਲ ਪੈ ਜਾਵੇ।
ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ
ਭਰਾ-ਭਰਾ ਲੜ ਕੇ ਵੀ ਸਦਾ ਲਈ ਇਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ।
ਨਵਾਂ ਨੌ ਦਿਨ ਪੁਰਾਣਾ ਸੌ ਦਿਨ
ਨਵੀਂ ਚੀਜ਼ ਥੋੜ੍ਹੇ ਦਿਨ ਲਈ ਹੀ ਨਵੀਂ ਰਹਿੰਦੀ ਹੈ ਤੇ ਫਿਰ ਲੰਮਾ ਸਮਾਂ ਪੁਰਾਣੀ।
ਨਜ਼ਰ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ
ਕਿਹਾ ਜਾਂਦਾ ਹੈ ਕਿ ਕਿਸੇ ਦੀ ਬੁਰੀ ਨਜ਼ਰ ਕੁਝ ਵੀ ਅਨਰੱਥ ਕਰ ਸਕਦੀ ਹੈ।
ਨਾਈ ਆਪਣੇ ਵਾਲ ਆਪ ਨਹੀਂ ਮੁੰਨ ਸਕਦਾ
ਕਈ ਵੀ ਆਪਣੇ ਸਾਰੇ ਕੰਮ ਆਪ ਨਹੀਂ ਕਰ ਸਕੀਦ, ਦੂਜਿਆਂ ਦੀ ਲੋੜ ਪੈਂਦੀ ਹੈ।
ਨਦੀ ਨਾਵ ਸੰਜੋਗੀ ਮੇਲੇ
ਵਿਛੜਨ ਸਮੇਂ ਮੁੜ ਕੇ ਮਿਲਣ ਨੂੰ ਸੰਜੋਗ ਤੇ ਛਡ ਦਿੱਤਾ ਜਾਵੇ ਤਾਂ ਵਰਤਦੇ ਹਨ।
ਨਾਈਆ ਵਾਲ ਕਿੰਨੇ ਨੀ, ਆਪੇ ਸਾਹਮਣੇ ਆ ਜਾਣਗੇ
ਕਿਸੇ ਮਿਹਨਤ ਜਾਂ ਕੰਮ ਦਾ ਪਤਾ ਉਸਦੇ ਨਿਕਲੇ ਨਤੀਜੇ ਤੋਂ ਹੀ ਪਤਾ ਲਗ ਸਕਦਾ ਹੈ।
ਨੱਚਣ ਲੱਗੀ ਤਾਂ ਘੁੰਗਟ (ਘੁੰਡ) ਕਾਹਦਾ ?
ਜੇ ਕੋਈ ਕੰਮ ਤਾਂ ਮਾੜਾ ਕਰੇ ਪਰ ਲੋਕਾਂ ਤੋਂ ਛੁਪਉਣਾ ਵੀ ਚਾਹੇ।