Skip to content
cropped-cropped-Billa_Logo.png
  • ਪੰਜਾਬੀ ਮੁਹਾਵਰੇ ਅਤੇ ਅਖਾਣ
  • ਪੰਜਾਬੀ ਮੁਹਾਵਰੇ ਅਤੇ ਅਖਾਣ

Category: ਹ

ਹਿੰਗ ਲੱਗੇ ਨਾ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ

ਜਦ ਇਹ ਕਹਿਣਾ ਹੋਵੇ ਕਿ ਕੋਈ ਕੰਮ ਮੁਫ਼ਤੋ-ਮੁਫ਼ਤੀ ਹੋ ਜਾਏਗਾ ।

ਹੱਥ ਕੰਗਣ ਨੂੰ (ਸ਼ੀਸ਼ਾ) ਆਰਸੀ ਕੀ, ਪੜ੍ਹੇ ਲਿਖੇ ਨੂੰ ਫ਼ਾਰਸੀ ਕੀ

ਸਾਮ੍ਹਣੇ ਪਈ ਚੀਜ਼ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ ।

ਹਿਲੇ ਨੂੰ ਹਿਲਾਈਏ ਨਾ, ਹਿਲੇ ਦਾ ਭਾਅ ਗਵਾਈਏ ਨਾ

ਕਿਸੇ ਨੂੰ ਸਿਰ ਨਹੀਂ ਚਾੜ੍ਹਨਾ ਚਾਹੀਦਾ, ਪਰ ਜੇ ਗਿੱਝ ਜਾਵੇ ਤਾਂ ਤਰੀਕੇ ਨਾਲ ਸਮਝਾਉਣਾ ਚਾਹੀਦਾ ਹੈ।

ਹੱਥ ਕਾਰ ਵੱਲ ਦਿਲ ਯਾਰ ਵੱਲ

ਕੰਮ ਕਰਦਿਆਂ ਵੀ ਪਿਆਰੇ (ਰੱਬ) ਦਾ ਖ਼ਿਆਲ ਰੱਖਣਾ ।

ਹੀਲੇ ਰਿਜਕ, ਬਹਾਨੇ ਮੌਤ

ਹੱਥ ਪੈਰ ਹਿਲਾਇਆਂ ਬਿਨਾਂ ਕੁਝ ਨਹੀਂ ਬਣਦਾ।

ਹੱਥ ਨੂੰ ਹੱਥ ਪਛਾਣਦਾ ਹੈ

ਜੇ ਕਿਸੇ ਨਾਲ ਚੰਗਾ ਵਰਤੋਗੇ, ਅੱਗੋਂ ਉਹ ਵੀ ਚੰਗਾ ਵਰਤੇਗਾ ।

ਹੋਇਆ ਤਾਂ ਈਦ ਨਹੀਂ ਤਾਂ ਰੋਜ਼ਾ

ਜਿਹੜੇ ਮਨੁੱਖ ਪੈਸਾ ਹੋਣ ਤੇ ਐਸ਼ ਕਰਦੇ ਹਨ ਅਤੇ ਪੈਸੇ ਮੁਕਣ ਮਗਰੋਂ ਭੁੱਖਾ ਕਟਦੇ ਹਨ, ਉਨ੍ਹਾਂ ਲਈ ਵਰਤਿਆ ਜਾਂਦਾ ਹੈ।

ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ

ਕੰਮ ਵਿਗੜ ਤਾਂ ਸਹਿਜ ਹੀ ਜਾਂਦੇ ਹਨ, ਪਰ ਵਿਗੜੇ ਕੰਮਾਂ ਨੂੰ ਠੀਕ ਕਰਨਾ ਬੜਾ ਔਖਾ ਹੁੰਦਾ ਹੈ।

ਹੋਰੀ ਨੂੰ ਹੋਰੀ ਦੀ, ਅੰਨ੍ਹੇਂ ਨੂੰ ਡੰਗੋਰੀ ਦੀ

ਜਿਸ ਸ਼ੈ ਦੀ ਕਿਸੇ ਨੂੰ ਲੋੜ ਹੁੰਦੀ ਹੈ, ਉਹਨੂੰ ਉਸੇ ਦਾ ਹੀ ਖਿਆਲ ਫਿਕਰ ਰਹਿੰਦਾ ਹੈ।

ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ

ਜੇ ਵਿਰੋਧੀਆਂ ਅੱਗੇ ਝੁਕਦੇ ਜਾਈਏ, ਤਾਂ ਉਹ ਅੱਗੋਂ ਹੋਰ ਭੂਹੇ ਆਈ ਜਾਂਦੇ ਹਨ. ਕਰੜਾਈ ਵਰਤਿਆਂ ਹੀ ਉਹ ਸੂਤ ਆਉਂਦੇ ਹਨ।

← Previous
Next →
cropped-cropped-Billa_Logo.png
Shahid Bhagat Singh Nagar, Nawanshahr, Punjab
Copyright © [year] Billa PB_32 wala | Designed by Amarjit Singh "Billa"
Facebook Whatsapp