ਇਸ ਹਮਾਮ ਵਿਚ ਸਾਰੇ ਨੰਗੇ ਹਨ
ਇਸ ਸੰਸਥਾ ਜਾਂ ਸਮਾਜ ਦੇ ਸਾਰੇ ਲੋਕੀ ਹੀ ਭੈੜੇ ਹਨ ।
ਇਕ ਪੰਥ ਦੋ ਕਾਜ
ਜਦੋਂ ਕੋਈ ਇੱਕ ਖ਼ਾਸ ਕੰਮ ਕੀਤਿਆਂ ਕੋਈ ਦੂਜਾ ਕੰਮ ਨਾਲ ਹੀ ਬਿਨਾਂ ਹੋਰ ਖੇਚਲ ਤੇ ਖਰਚ ਦੇ ਹੋ ਜਾਵੇ ।
ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ
ਇਸ ਜੱਗ ਵਿਚ ਚੰਗਾ ਖਾ-ਪੀ ਲਓ, ਅਗਲਾ ਜਹਾਨ ਕੀਹਨੇ ਵੇਖਿਆ ਹੈ।
ਇਕ ਬੇਲੇ ਵਿਚ ਦੋ ਸ਼ੇਰ ਨਹੀਂ ਰਹਿ ਸਕਦੇ
ਦੋ ਇਕੋ ਜਿਹੇ ਤਕੜੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
ਇਨ੍ਹਾਂ ਤਿਲਾਂ ਵਿਚ ਤੇਲ ਨਹੀਂ
ਇਸ ਬੰਦੇ ਪਾਸੋਂ ਜਾਂ ਇਸ ਥਾਂ ਤੋਂ ਆਸ ਪੂਰੀ ਨਹੀਂ ਹੋਣੀ।
ਇਕ ਬੋਟੀ ਤੇ ਸੌ ਕੁੱਤਾ
ਜਦ ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
ਇਕ ਅਨਾਰ ਤੇ ਸੌ ਬਿਮਾਰ
ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ।
ਇਕ ਮੱਛੀ ਸਾਰਾ ਜਲ ਗੰਦਾ ਕਰਦੀ ਹੈ
ਇਕ ਭੈੜਾ ਆਦਮੀ ਸਾਰੇ ਸੰਗੀਆਂ ਸਾਥੀਆਂ ਦਾ ਇਤਬਾਰ ਗੁਆ ਦੇਂਦਾ ਹੈ।
ਇਕ ਇਕ ਤੇ ਦੋ ਯਾਰਾਂ
ਏਕੇ ਦੀ ਬਰਕਤ ਦੱਸਣ ਲਈ ਵਰਤਦੇ ਹਨ।
ਇਕ ਮਿਆਨ ਵਿਚ ਦੋ ਤਲਵਾਰਾਂ
ਦੋ ਇਕੋ ਜਿਹੇ ਤਕੜੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।