ਭੇਡ ਦੇ ਖੂਨ ਪਿੰਡ ਨਹੀਂ ਮਾਰੀਦਾ
ਜਦ ਕੋਈ ਜਣਾ ਨਿੱਕੀ ਜਿਹੀ ਗੱਲੋਂ ਗੁੱਸੇ ਹੋ ਕੇ ਅਗਲੇ ਦਾ ਬਹੁਤ ਵਧੇਰੇ ਨੁਕਸਾਨ ਕਰਨ ਤੇ ਤੁਲ ਪਵੇ, ਤਾਂ ਕਹਿੰਦੇ ਹਨ।
ਬਿਗਾਨੀ ਦੰਮੀਂ ਸ਼ਾਹੂਕਾਰ
ਜਦ ਕੋਈ ਜਣਾ ਕਿਸੇ ਪਾਸੋਂ ਮੰਗ ਕੇ ਲਈ ਸ਼ੈ ਉਪਰ ਮਾਣ ਕਰੇ ਤੇ ਆਕੜ ਵਿਖਾਵੇ ।
ਭਰਿਆ ਭਾਂਡਾ ਕਦੇ ਨਹੀਂ ਛਲਕਦਾ
ਭਰਿਆ ਸਰਿਆ ਜਾਂ ਗੁਣਵਾਨ ਵਿਅਕਤੀ ਹਮੇਸ਼ਾਂ ਸਥਿਰ ਰਹਿੰਦਾ ਹੈ ਜਾਂ ਦਿਖਾਵਾ ਨਹੀਂ ਕਰਦਾ।
ਭੈੜੇ ਭੈੜੇ ਯਾਰ ਮੇਰੀ ਫੱਤੋ ਦੇ
ਜਦੋਂ ਕਿਸੇ ਬੰਦੇ ਦੇ ਯਾਰ ਬੇਲੀ ਮਾੜੇ ਚਾਲ ਚਲਣ ਵਾਲੇ ਹੋਣ ਤਾਂ ਵਰਤਦੇ ਹਨ।
ਬਿਨ ਬੁਲਾਏ ਬੋਲਣਾ ਅਹਿਮਕਾਂ ਦਾ ਕੰਮ
ਜਦ ਕੁਝ ਬੰਦੇ ਆਪੋ ਵਿਚ ਗੱਲਾਂ ਕਰ ਰਹੇ ਹੋਣ, ਤੇ ਲਾਗੋਂ ਇਕ ਜਣਾ ਆਪਣੇ ਆਪ ਹੀ ਆਪਣੀ ਰਾਏ ਜਾਂ ਸਲਾਹ ਦੇਣ ਲੱਗ ਪਵੇ ।
ਭਰਾ ਭਰਾਵਾਂ ਦੇ ਥੁੱਕ ਦਾਹੜੀ ਪੰਚਾਂ ਦੀ
ਭਰਾ ਤਾਂ ਭਰਾ ਹੀ ਹਨ, ਲੜ ਝਗੜ ਕੇ ਉਹ ਇਕ ਹੋ ਜਾਂਦੇ ਹਨ, ਪਰ ਫੁੱਟ ਪਾਉਣ ਵਾਲੇ ਸ਼ਰਮਿੰਦਾ ਹੁੰਦੇ ਹਨ।
ਭੈੜੀ ਗਾਂ ਦੇ ਭੈੜੇ ਵੱਛੇ
ਭੈੜੇ ਮਾਪਿਆਂ ਦੇ ਧੀਆਂ ਪੁੱਤਰ ਵੀ ਭੈੜੇ ਹੀ ਹੁੰਦੇ ਹਨ ।
ਬਿਨਾਂ ਰੋਇਆਂ ਤਾਂ ਮਾਂ ਵੀ ਦੁੱਧ ਨਹੀਂ ਦੇਂਦੀ
ਜਿੰਨਾ ਚਿਰ ਉੱਦਮ ਨਾ ਕਰੀਏ, ਕਿਸੇ ਨੂੰ ਆਪਣੀ ਲੋੜ ਨਾ ਦੱਸੀਏ, ਕੋਈ ਲੋੜ ਪੂਰੀ ਨਹੀਂ ਹੋ ਸਕਦੀ।
ਭਰੇ ਘਰਾਂ ਦਾ ਕੁੱਤਾ ਭੁੱਖਾ
ਜਦੋਂ ਕੋਈ ਅਮੀਰ ਘਰ ਦਾ ਵਿਅਕਤੀ ਕੋਈ ਘਟੀਆ ਕੰਮ ਕਰੇ ਤਾਂ ਵਰਤਦੇ ਹਨ।
ਮਣਖੱਟੂ ਪੁੱਤ ਨਾ ਜੰਮਦੇ, ਧੀ ਅੰਨ੍ਹੀਂ ਚੰਗੀ
ਵਿਹਲੜ ਤੇ ਘਰ-ਉਜਾੜੂ ਪੁੱਤ ਤੋਂ ਅੱਕ ਸੜ ਕੇ ਉਹਨੂੰ ਸਮਝਾਉਣ ਲਈ ਇਹ ਅਖਾਣ ਵਰਤਦੇ ਹਨ।