ਤੁਰਤ ਦਾਨ ਮਹਾਂ ਪੁੰਨ; ਤੁਰਤ ਦਾਨ ਮਹਾਂ ਕਲਿਆਣ
ਇਹ ਗੱਲ ਸਮਝਾਉਣ ਲਈ ਕਿ ਦਾਨ ਦੇਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ, ਇਹ ਅਖਾਣ ਵਰਤਦੇ ਹਨ।
ਦਾਣੇ ਦਾਣੇ ਤੇ ਮੋਹਰ ਹੁੰਦੀ ਹੈ
ਜੋ ਕਰਮਾ ਵਿਚ ਹੁੰਦਾ ਹੈ ਉਹ ਜ਼ਰੂਰ ਮਿਲਦਾ ਹੈ।
ਢਾਈ ਘਰ ਤਾਂ ਡੈਣ ਵੀ ਛੱਡ ਦੇਂਦੀ ਹੈ
ਜਦੋਂ ਕੋਈ ਅਪਣਾ ਬੰਦਾ ਵੈਰੀ ਬਣ ਜਾਵੇ, ਉਦੋਂ ਉਸ ਨੂੰ ਸ਼ਰਮਿੰਦਾ ਕਰਨ ਲਈ ਇਹ ਅਖਾਣ ਵਰਤਿਆ ਜਾਂਦਾ ਹੈ।
ਤੇਹ (ਤ੍ਰੇਹ) ਲੱਗਣ ਤੇ ਖੂਹ ਨਹੀਂ ਪੁੱਟੀਦਾ
ਹਰ ਸ਼ੈ ਲਈ ਪਹਿਲਾਂ ਵੇਲੇ ਸਿਰ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ।
ਦਾਤ ਪਿਆਰੀ, ਵਿਸਰਿਆ ਦਾਤਰਾ
ਜਦੋਂ ਕੋਈ ਚੀਜ਼ ਲੈ ਕੇ ਦੇਣ ਵਾਲੇ ਨੂੰ ਭੁੱਲ ਜਾਏ ।
ਟੁੱਟੇ ਰਾਸ ਨਾ ਆਉਂਦੇ ਗੰਢ ਗੰਢੀਲੇ ਹੋਏ
ਜਦ ਕੋਈ ਚੀਜ਼ ਟੁੱਟ ਜਾਵੇ, ਤਾਂ ਗੰਢ ਲਾਇਆਂ ਹੀ ਉਹ ਪਹਿਲਾਂ ਜਿਹੀ ਸੂਤ ਨਹੀਂ ਬਣਦੀ। ਜੇ ਦੋ ਮਿੱਤਰ ਜਾਂ ਸਾਕ ਆਪੋ ਵਿਚ ਲੜ-ਝਗੜ ਪੈਣ ਤੇ ਇਕ ਵੇਰ ਵਿਗੜ ਜਾਣ, ਫੇਰ ਉਹਨਾਂ ਵਿਚ ਪਹਿਲਾਂ ਜਿਹੀ ਮਿੱਤਰਤਾ ਜਾਂ ਗੂੜ੍ਹਾ ਪ੍ਰੇਮ ਮੁੜ ਕਾਇਮ ਨਹੀਂ ਹੁੰਦਾ, ਏਵੇਂ ਗਾਂਢਾ-ਸਾਂਢਾ ਹੀ ਰਹਿੰਦਾ ਹੈ।
ਢਿੱਡ ਭਰਿਆ ਤੇ ਕੰਮ ਸਰਿਆ
ਜਿਹੜੀ ਆਦਮੀ ਮਤਲਬ ਕੱਢ ਕੇ ਪੱਤਰਾ ਵਾਚੇ, ਉਸ ਬਾਰੇ ਕਹਿੰਦੇ ਹਨ। ਕੋਠਾ ਉੱਸਰਿਆ ਤਰਖਾਣ ਵਿੱਸਰਿਆ।
ਤੇਰੀ ਛਾਹ ਛੱਡੀ, ਸਾਨੂੰ ਕੁੱਤਿਆਂ ਤੋਂ ਛੁਡਾ
ਜਦੋਂ ਕਿਸੇ ਕੁਪੱਤੇ ਬੰਦੇ ਕੋਲੋਂ ਫ਼ਾਇਦਾ ਉਠਾਉਣ ਦੀ ਥਾਂ ਉਸ ਦੇ ਭੈੜੇ ਵਰਤਾਉ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਵੇ ।
ਦਾਤਾ ਦਾਨ ਕਰੇ, ਭੰਡਾਰੀ ਦਾ ਪੇਟ ਫਟੇ
ਜਦੋਂ ਕੋਈ ਲੋੜਵੰਦਾਂ ਦੀ ਮੱਦਦ ਕਰੇ, ਪਰ ਜਿਸਨੂੰ ਉਹਨੇ ਮੱਦਦ ਕਰਨ ਤੇ ਲਾਇਆ ਹੋਵੇ ਅੰਦਰੋਂ ਸੜੇ।
ਠੂਹ ਮਾਸੀ ਸਲਾਮ
ਵਾਰ ਵਾਰ ਬਿਨ ਬੁਲਾਏ ਮਹਿਮਾਨ ਬਣਨਾ।