ਤੇਰੇ ਪੀਠੇ ਦਾ ਕੀ ਛਾਣਨਾ ਹੈ
ਜਦ ਕਿਸੇ ਦੇ ਕੰਮ ਵਿਚ ਨੁਕਸ ਨਾ ਜਾਪੇ ਤੇ ਹੋਰ ਯਤਨ ਉਸ ਲਈ ਕਰਨ ਦੀ ਲੋੜ ਨਾ ਹੋਵੇ ।
ਠੂਹ ਮਾਸੀ ਸਲਾਮ
ਵਾਰ ਵਾਰ ਬਿਨ ਬੁਲਾਏ ਮਹਿਮਾਨ ਬਣਨਾ।
ਤਕਦੀਰ ਅੱਗੇ ਕਿਸੇ ਦੀ ਨਹੀਂ ਚਲਦੀ
ਕੋਈ ਵੀ ਬੰਦਾ ਹੋਣੀ ਨੂੰ ਟਾਲ ਨਹੀਂ ਸਕਦਾ।
ਤੇਲ ਵੇਖੋ ਤੇਲ ਦੀ ਧਾਰ ਵੇਖੋ
ਕਾਹਲੇ ਨਾ ਪਵੋ, ਹੌਂਸਲਾ ਨਾ ਹਾਰੋ, ਵੇਖੋ ਤਾਂ ਸਹੀ ਹਾਲਾਤ ਕੀ ਪਲਟਾ ਖਾਂਦੇ ਹਨ।
ਡਰਦਾ ਕੀ ਨਾ ਕਰਦਾ
ਜਦੋਂ ਕੋਈ ਮਨੁੱਖ ਮੁਸੀਬਤ ‘ਚ ਫਸਿਆ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ਤਾਂ ਵਰਤਦੇ ਹਨ।
ਤਕਦੀਰ ਅੱਗੇ ਕਿ ਤਦਬੀਰ ?
ਜਦ ਕਿਸਮਤ ਵੱਲ ਨਾ ਹੋਵੇ, ਤਾਂ ਸਿਆਣਪ ਕੁਝ ਨਹੀਂ ਸੁਆਰ ਸਕਦੀ।
ਤੇਲੀ ਵੀ ਕੀਤਾ ਤੇ ਰੁੱਖ ਵੀ ਖਾਧਾ
ਜਦ ਕੋਈ ਜਣਾ ਕਿਸੇ ਘਟੀਆ ਪਾਏ ਦੇ ਬੰਦੇ ਨਾਲ ਕਿਸੇ ਖਾਸ ਲਾਲਚ ਕਰਕੇ ਦੋਸਤੀ ਗੰਢੇ, ਪਰ ਉਹ ਲਾਲਚ ਪੂਰਾ ਨਾ ਹੋਵੇ, ਤਾਂ ਕਹਿੰਦੇ ਹਨ।
ਡਾਢਾ ਮਾਰੇ ਤੇ ਰੋਣ ਵੀ ਨਾ ਦੇਵੇ
ਜਦ ਕੋਈ ਸਖਤ ਤੇ ਜ਼ੋਰਾਵਰ ਬੰਦਾ ਕਿਸੇ ਨੂੰ ਦੁੱਖ ਦੇਵੇ ਅਤੇ ਫਰਿਆਦ ਵੀ ਨਾ ਕਰਨ ਦੇਵੇ ਤਾਂ ਕਹਿੰਦੇ ਹਨ।
ਤਗੜੇ ਤੇ ਡਿੱਗਾਂ ਨਾ, ਮਾੜੇ ਤੇ ਘੜੰਮ
ਤਕੜੇ ਤੋਂ ਡਰਨਾ ਪਰੰਤੂ ਮਾੜੇ ਨੂੰ ਡਰਾਉੁਣਾ।
ਤੂੰ ਕੌਣ ? ਮੈਂ ਖਾਹ-ਮਖ਼ਾਹ
ਜਦੋਂ ਕੋਈ ਕਿਸੇ ਦੇ ਮਸਲੇ ‘ਚ ਬਿਨਾ ਇਜ਼ਾਜ਼ਤ ਬੋਲੇ ਤਾਂ ਵਰਤਿਆ ਜਾਂਦਾ ਹੈ।