ਡਾਢੇ ਦਾ ਸੱਤੀਂ ਵੀਹੀਂ ਸੌ
ਤਕੜਾ ਆਪਣੀ ਮਨਮਰਜ਼ੀ ਕਰਦਾ ਹੈ; ਜੋਰਾਵਰ ਦਾ ਸੱਤੀਂ ਵੀਂਹ ਸੌ।
ਤਨ ਸੁਖੀ ਤਾਂ ਮਨ ਸੁਖੀ
ਮਾਨਸਿਕ ਸੁੱਖ ਹੀ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਹੈ।
ਤੂੰ ਪਾਈ ਤੇ ਮੈਂ ਬੁੱਝੀ, ਕਾਣੀ ਅੱਖ ਨਾ ਰਹਿੰਦੀ ਗੁੱਝੀ
ਜਦ ਕੋਈ ਚਲਾਕੀ ਭਰੀਆਂ ਗੱਲਾਂ ਕਰਦਾ ਹੋਵੇ, ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀ ਚਲਾਕੀ ਸਮਝ ਗਏ ਹਾਂ, ਤਾਂ ਵਰਤਦੇ ਹਨ।
ਡਾਢੇ ਦੀ ਮਾਰ ਤੇ ਲਿੱਸੇ ਦੀ ਗਾਲ਼
ਤਕੜਾ ਜਦੋਂ ਮਾਰਦਾ ਹੈ, ਲਿੱਸਾ ਗਾਲ਼ ਹੀ ਕੱਢ ਸਕਦਾ ਹੈ।
ਤਲਵਾਰ ਦਾ ਫੱਟ ਮਿਲ ਜਾਂਦਾ ਏ, ਜ਼ੁਬਾਨ ਦਾ ਨਹੀ ਮਿਲਦਾ
ਮੂੰਹੋ ਕਿਸੇ ਦੀ ਕਹੀ ਬੁਰੀ ਗੱਲ ਹਮੇਸ਼ਾ ਦੁਖੀ ਕਰਦੀ ਹੈ।
ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਣੀ ਆਂ
ਜਦੋਂ ਕੋਈ ਕਿਸੇ ਕੋਲਂੋ ਕੰਮ ਲੈ ਕੇ ਚਲਾਕੀ ਨਾਲ ਉਸ ਦਾ ਨੁਕਸਾਨ ਕਰੇ ਉਦੋਂ ਵਰਤਦੇ ਹਨ।
ਡਿੱਗ ਡਿੱਗ ਕੇ ਹੀ ਸਵਾਰ ਹੋਈਦਾ ਹੈ
ਹਰ ਹੁਨਰ ਸਿੱਖਣ ਲਈ ਦੁੱਖ ਝੱਲਣੇ ਪੈਂਦੇ ਹਨ।
ਤੰਦ ਨਾ ਤਾਣੀ, ਜੁਲਾਹਿਆਂ ਨਾਲ ਡਾਂਗੋ-ਡਾਂਗੀ
ਖ਼ਿਆਲੀ ਪਲਾਅ ਪਕਾਉਣੇ।
ਥੁੱਕੀਂ ਵੜੇ ਨਹੀਂ ਪਕਦੇ
ਖਰਚ, ਖੇਚਲ ਬਿਨਾਂ ਕੋਈ ਕੰਮ ਨਹੀਂ ਹੁੰਦਾ।
ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ
ਤਕਲੀਫ ਮਿਲਣੀ ਕਿਸੇ ਹੋਰ ਪਾਸੋਂ ਤੇ ਗੁੱਸਾ ਕੱਢਣਾ ਕਿਸੇ ਹੋਰ ਉੱਤੇ।