ਜੇਡਾ ਸਿਰ, ਓਡੀਆ ਸਿਰ ਪੀੜਾਂ
ਜਿੰਨੀਆ ਕਿਸੇ ਦੀਆਂ ਜਿੰਮੇਵਾਰੀ ਵਧੇਰੇ ਹੋਣ, ਉਨਾਂ ਹੀ ਉਹ ਦੁਖੀ ਹੁੰਦਾ ਹੈ।
ਟੱਬਰ ਭੁੱਖਾ ਮਰੇ ਤੇ ਆਪ ਸੈਰਾਂ ਕਰੇ
ਜਦੋਂ ਕਿਸੇ ਦਾ ਪਰਿਵਾਰ ਤਾਂ ਭੁੱਖਾ ਮਰੇ ਪ੍ਰੰਤੂ ਆਪ ਐਸ਼ ਕਰਦਾ ਫਿਰੇ।
ਜਿੱਥੇ ਪਈ ਫੁੱਟ, ਉੱਥੇ ਪਈ ਲੁੱਟ
ਏਕਤਾ ਵਿਚ ਤਾਕਤ ਹੁੰਦੀ ਹੈ।
ਜੇ ਪੱਤ ਲੋੜੇਂ ਆਪਣੀ, ਛੱਡ ਬੁਰੇ ਦਾ ਸਾਥ
ਜੇਕਰ ਅਪਣੀ ਇੱਜਤ ਬਚਾਉਣੀ ਹੈ ਤਾ ਬੁਰੇ ਬੰਦੇ ਦੀ ਸੰਗਤ ਨਾ ਕਰੋ।
ਟਾਟ ਦੀ ਜੁੱਲੀ ਰੇਸ਼ਮ ਦਾ ਬਖੀਆ
ਘਟੀਆ ਚੀਜ ਦੀ ਸਜਾਵਟ ਉੱਤੇ ਬਹੁਤ ਖ਼ਰਚ ਕਰਨਾ।
ਜਿੱਥੇ ਰੁੱਖ ਨਹੀਂ, ਓਥੇ ਅਰਿੰਡ ਪਰਧਾਨ
ਜਿੱਥੇ ਚੰਗੇ ਗੁਣੀ ਬੰਦਿਆਂ ਦੀ ਘਾਟ ਹੋਵੇ, ਓਥੇ ਮਮੂਲੀ ਯੋਗਤਾ ਵਾਲੇ ਵੱਡੇ ਬਣ ਬਹਿੰਦੇ ਹਨ।
ਜੈਸਾ ਦੇਸ ਤੈਸਾ ਭੇਸ
ਜਿਸ ਦੇਸ਼ ਵਿਚ ਤੁਸੀਂ ਵਸਦੇ ਹੋ ਉਸ ਦੇਸ ਦੇ ਰਸਮੋ-ਰਿਵਾਜ਼ ਅਨੁਸਾਰ ਆਪਣੇ ਆਪ ਨੂੰ ਢਾਲਣਾ, ਜ਼ਰੂਰਤ ਅਨੁਸਾਰ ਬਦਲਣ ਲਈ ਵਰਤਦੇ ਹਨ।
ਟਿੰਡ ਦਾਣੇ, ਘਰਾਟੀਂ ਸਾਈਆਂ
ਚੀਜ਼ ਥੋੜ੍ਹੀ ਹੋਣੀ ਢੰਡੋਰਾ ਬਹੁਤਾ ਪਿੱਟਣਾ।
ਜਿਹੜੇ ਗੱਜਦੇ ਹਨ, ਉਹ ਵਰ੍ਹਦੇ ਨਹੀਂ
ਬਹੁਤੀਆਂ ਫੜ੍ਹਾਂ ਸ਼ੇਖੀਆਂ ਮਾਰਨ ਵਾਲੇ ਹੱਥੀਂ ਕੁਝ ਨਹੀਂ ਕਰ ਵਿਖਾਉਂਦੇ। ਬਹੁਤੇ ਡਰਾਵੇ ਧਮਕੀਆਂ ਦੇਣ ਵਾਲੇ ਬੰਦੇ ਕਰਨ ਜੋਗੇ ਕੁਝ ਨਹੀਂ ਹੁੰਦੇ।
ਜਿੱਥੇ ਵੇਖਾਂ ਤਵਾ ਤੇ ਪਰਾਤ, ਓਥੇ ਗਾਵਾਂ ਦਿਨ ਰਾਤ
ਜਦੋਂ ਕੋਈ ਜਣਾ ਨਿੱਤ ਉਸ ਆਦਮੀ ਦੇ ਅੱਗੇ ਪਿੱਛੇ ਫਿਰੇ ਤੇ ਹਾਜ਼ਰੀ ਭਰੇ, ਜਿਸ ਪਾਸੋਂ ਉਹਨੂੰ ਖਾਣ-ਪੀਣ ਨੂੰ ਮਿਲੇ ।