ਝੱਟ ਮੰਗਣੀ ਪੱਟ ਵਿਆਹ
ਜਦੋਂ ਕੋਈ ਕੰਮ ਇਕਦਮ ਹੋ ਜਾਵੇ ਤਾਂ ਵਰਤਿਆ ਜਾਂਦਾ ਹੈ।
ਜਿਹੀ ਕਰਨੀ ਤਿਹੀ ਭਰਨੀ
ਕੀਤੇ ਦਾ ਫਲ ਹਰ ਕਿਸੇ ਨੂੰ ਭੋਗਣਾ ਪੈਂਦਾ ਹੈ, ਚੰਗੇ ਦਾ ਚੰਗਾ, ਮੰਦੇ ਦਾ ਮੰਦਾ।
ਜਿੰਨੇ ਮੂੰਹ ਉੱਨੀਆਂ ਗੱਲਾਂ
ਜਦ ਕਿਸੇ ਗੱਲ ਦੀ ਥਾਂ ਥਾਂ ਚਰਚਾ ਹੋਣ ਲੱਗ ਪਵੇ, ਕੋਈ ਕੁਝ ਆਖੇ ਤੇ ਕੋਈ ਕੁਝ ।
ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਸੱਚ
ਝੂਠੀ ਗੱਲ ਨੂੰ ਕੱਜਣ, ਮਨਾਉਣ ਲਈ ਕਈ ਝੂਠ ਘੜਨੇ ਤੇ ਬਹਾਨੇ ਲੱਭਣੇ ਪੈਂਦੇ ਹਨ, ਸੱਚੀ ਗੱਲ ਆਪਣੇ ਆਪ ਵਿਚ ਹੀ ਇਤਬਾਰ-ਯੋਗ ਹੁੰਦੀ ਹੈ।
ਜਿਹੀ ਚੋਰਾਂ ਖੜੀ, ਤਿਹੀ ਕਿੱਲੇ ਬੱਧੀ
ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ।
ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ
ਬਖ਼ਤਾਵਰ ਘਰਾਂ ਦੇ ਸਾਧਾਰਨ ਜਿਹੇ ਬੰਦੇ ਵੀ ਗ਼ਰੀਬ ਘਰਾਂ ਦੇ ਚੰਗੀ ਲਿਆਕਤ ਸਿਆਣਪ ਵਾਲਿਆਂ ਨਾਲੋਂ ਚੰਗੇਰੇ ਗਿਣੇ ਜਾਂਦੇ ਹਨ, ਉਹਨਾਂ ਦੀਆਂ ਝੱਲੀਆਂ ਗੱਲਾਂ ਵੀ ਸਿਆਣਪ ਭਰੀਆਂ ਮੰਨੀਆਂ ਜਾਂਦੀਆਂ ਹਨ।
ਝੂਠ ਦੇ ਪੈਰ ਨਹੀਂ ਹੁੰਦੇ
ਝੂਠਾ ਬੰਦਾ ਕਦੇ ਕੁਝ ਕਹਿੰਦਾ ਹੈ ਤੇ ਕਦੇ ਕੁਝ, ਉਹ ਸਦਾ ਥਿੜਕਦਾ ਹੀ ਰਹਿੰਦਾ ਹੈ।
ਜਿਹੇ ਲਾਲ ਘਰ ਰਹੇ, ਤਿਹੇ ਗਏ ਪਰਦੇਸ
ਜਦ ਕਿਸੇ ਦੇ ਕੋਲ ਹੋਏ ਦਾ ਸੁਖ, ਲਾਭ ਨਾ ਹੋਵੇ, ਤਾਂ ਕਹਿੰਦੇ ਹਨ।
ਜੂਠਾ ਖਾਈਦਾ ਹੈ ਮਿੱਠੇ ਦੇ ਤਾਣ
ਕਿਸੇ ਲਾਲਚ ਕਰਕੇ ਹੀ ਆਦਮੀ ਕਿਸੇ ਦੀ ਖਾਤਰ ਔਖਾ ਹੁੰਦਾ ਹੈ ਅਤੇ ਮਨ ਨੂੰ ਨਾ-ਭਾਉਂਦੇ ਕੰਮ ਕਰਦਾ ਹੈ।
ਟਕੇ ਸਹਿਆ ਮਹਿੰਗਾ, ਤੇ ਰੁਪੱਏ ਸਹਿਆ ਸਸਤਾ
ਜਦੋਂ ਕੋਲ ਪੈਸੇ ਹੋਣ ਤਾਂ ਕਿਸੇ ਸ਼ੈ ਦਾ ਬਹੁਤਾ ਮੁੱਲ ਦੇਣਾ ਵੀ ਸੌਖਾ ਹੁੰਦਾ ਹੈ, ਪਰ ਜਦ ਪੱਲੇ ਪੈਸੇ ਨਾ ਹੋਣ ਤਾਂ ਸਸਤੀ ਚੀਜ਼ ਲੈਣੀ ਵੀ ਔਖੀ ਹੁੰਦੀ ਹੈ।